ਪੰਜਾਬ

punjab

ETV Bharat / city

ਜਦੋਂ ਧਰਨੇ 'ਤੇ ਬੈਠੇ ਨੌਜਵਾਨਾਂ ਕੋਲ ਪਹੁੰਚੇ ਲੱਖਾ ਸਿਧਾਣਾ, ਜੂਸ ਪਿਆ ਕੇ ਕਹੀ ਇਹ ਗੱਲ - Lakha Sidhana targeted mann

ਆਪਣੀ ਮੰਗਾਂ ਨੂੰ ਲੈ ਕੇ 7 ਲੜਕੀਆਂ ਅਤੇ 9 ਲੜਕੇ ਤਕਰੀਬਨ ਪਿਛਲੇ ਤਿੰਨ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਸਨ। ਉਹਨਾਂ ਕੋਲ ਲੱਖਾ ਸਿਧਾਣਾ ਪਹੁੰਚਿਆ ਅਤੇ ਉਸ ਦਾ ਵਰਤ ਖੁਲਵਾਇਆ।

Lakha Sidhana targeted mann government see video
Lakha Sidhana targeted mann government see video

By

Published : Jul 17, 2022, 1:19 PM IST

ਸੰਗਰੂਰ: ਭਾਵੇਂ ਕਿ ਪੰਜਾਬ ਵਿੱਚ ਸਰਕਾਰ ਦੀ ਬਦਲੀ ਹੋ ਗਈ ਪਰ ਅਜੇ ਤੱਕ ਵੀ ਸਰਕਾਰ ਤੋਂ ਨੌਜਵਾਨ ਖੁਸ਼ ਨਹੀਂ ਹੈ, ਫਿਲਹਾਲ ਮਾਨ ਸਰਕਾਰ ਨੌਜਵਾਨਾਂ ਨੂੰ ਖੁਸ਼ ਕਰਨ ਵਿੱਚ ਨਾਕਾਮਯਾਬ ਸਾਬਿਤ ਹੋ ਰਹੀ ਹੈ, ਇਸੇ ਤਰ੍ਹਾਂ ਪੰਜਾਬ ਵਿੱਚ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਹਨ, ਤਾਜ਼ਾ ਖ਼ਬਰ ਸੰਗਰੂਰ ਦੀ ਹੈ ਜਿੱਥੇ ਦੋ ਅਲੱਗ ਅਲੱਗ ਯੂਨੀਅਨ ਦੀ ਤਰਫੋਂ ਆਪਣੀ ਮੰਗਾਂ ਨੂੰ ਲੈ ਕੇ 7 ਲੜਕੀਆਂ ਅਤੇ 9 ਲੜਕੇ ਤਕਰੀਬਨ ਪਿਛਲੇ ਤਿੰਨ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਸਨ।

ਜਿਸ ਨੂੰ ਲੈ ਕੇ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਉਹਨਾਂ ਨੇ ਨੌਜਵਾਨ ਨੂੰ ਕਿਹਾ ਕਿ ਇਸ ਤਰ੍ਹਾਂ ਆਪਣੀ ਕੀਮਤੀ ਜਾਨ ਨਾ ਦਿਓ ਇਸ ਤਰ੍ਹਾਂ ਕੁਸ਼ ਨ੍ਹੀਂ ਮਿਲਨਾ ਸਾਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਵੇਗੀ, ਮਰਨ ਨਾਲ ਕੋਈ ਮਸਲੇ ਦਾ ਹੱਲ ਨਹੀਂ ਹੋਵੇਗਾ।

Lakha Sidhana targeted mann government see video

ਅੱਗੇ ਲੱਖਾ ਸਿਧਾਣਾ ਨੇ ਕਿਹਾ ਕਿ ਨੌਜਵਾਨ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਲੜਕੀਆਂ ਮਰਨ ਵਰਤ 'ਤੇ ਬੈਠੀਆਂ ਹਨ, ਆਪਣੀ ਜਾਣ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਹੁਣ ਭਗਵੰਤ ਮਾਨ ਦੇ ਉਹ ਵਾਅਦੇ ਕਿੱਧਰ ਗਏ, ਜੋ ਚੋਣਾਂ ਤੋਂ ਪਹਿਲਾਂ ਕੀਤੇ ਸਨ।

ਇਸ ਤੋਂ ਇਲਾਵਾ ਲੱਖਾ ਸਿਧਾਣਾ ਨੇ ਨੌਜਵਾਨਾਂ ਕੋਲ ਪਹੁੰਚਿਆ ਅਤੇ ਉਨ੍ਹਾਂ ਦਾ ਮਰਨ ਵਰਤ ਵੀ ਖੁੱਲ੍ਹਵਾਇਆ। ਅਤੇ ਕਿਹਾ ਕਿ ਆਪਣੀ ਕੀਮਤੀ ਜਾਨ ਦੇਣ ਨਾਲੋਂ ਸੰਘਰਸ਼ ਕਰਨਾ ਜ਼ਰੂਰੀ ਹੈ। ਸੰਘਰਸ਼ ਕਰਕੇ ਸਰਕਾਰ ਦੇ ਖਿਲਾਫ ਆਪਣੀ ਮੰਗਾਂ ਦੀ ਲੜਾਈ ਲੜੋ, ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਨੌਜਵਾਨਾਂ ਲਈ ਅਤੇ ਆਪਣੇ ਹੱਕਾਂ ਲਈ ਸਰਕਾਰ ਦੇ ਖ਼ਿਲਾਫ਼ ਲੜਾਈ ਲੜ ਰਹੇ ਹਾਂ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:CM ਮਾਨ ਨੇ ਮੰਤਰੀਆਂ ਨੂੰ ਦਿੱਤੀ ਵੱਖ-ਵੱਖ ਜ਼ਿਲ੍ਹਿਆਂ ਦੀ ਨਵੀਂ ਜ਼ਿੰਮੇਵਾਰੀ

ABOUT THE AUTHOR

...view details