ਮਲੇਰਕੋਟਲਾ: ਜਾਮੀਆ ਯੂਨੀਵਰਸਿਟੀ ਵਿੱਚ ਦਿੱਲੀ ਪੁਲਿਸ ਵੱਲੋਂ ਕਾਫ਼ੀ ਜ਼ਿਆਦਾ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਗਈ, ਜਿਸ ਵਿੱਚ ਕਈ ਵਿਦਿਆਰਥੀ ਜ਼ਖ਼ਮੀ ਹੋਏ ਹਨ। ਇਸ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਸਲਾਹੁਦੀਨ ਸਦੀਕੀ ਜੋ ਕਿ ਮਾਲੇਰਕੋਟਲਾ ਦਾ ਰਹਿਣ ਵਾਲਾ ਹੈ। ਉਸ ਨਾਲ ਵੀ ਯੂਨੀਵਰਸਿਟੀ ਦੇ ਅੰਦਰ ਜਾ ਕੇ ਪੁਲਿਸ ਨੇ ਕੁੱਟਮਾਰ ਕੀਤੀ।
ਦਿੱਲੀ ਜਾਮਿਆ ਯੂਨੀਵਰਸਿਟੀ ਦੇ ਪੀੜਤ ਵਿਦਿਆਰਥੀ ਨੇ ਸੁਣਾਈ ਆਪਣੀ ਹੱਡਬੀਤੀ - ਦਿੱਲੀ ਜਾਮੀਆ ਯੂਨੀਵਰਸਿਟੀ
ਦਿੱਲੀ ਜਾਮੀਆ ਯੂਨੀਵਰਸਿਟੀ ਵਿੱਚ ਜ਼ਖ਼ਮੀ ਹੋਇਆ ਮਲੇਰਕੋਟਲਾ ਦੇ ਵਿਦਿਆਰਥੀ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਵਿਦਿਆਰਥੀ ਨੇ ਇਸ ਮੌਕੇ ਆਪਣੀ ਹੱਡਬੀਤੀ ਸੁਣਾਈ।
ਪੀੜਤ ਵਿਦਿਆਰਥੀ ਸਲਾਹੁਦੀਨ ਸਦੀਕੀ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਦਿੱਲੀ ਪੁਲਿਸ ਨੇ ਕੈਂਪਸ ਅੰਦਰ ਬੜ ਕੇ ਵਿਦਿਆਰਥੀਆਂ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ 'ਚ ਕਈ ਕੁੜੀਆਂ ਵੀ ਸ਼ਾਮਲ ਸਨ। ਵਿਦਿਆਰਥੀ ਨੇ ਦੱਸਿਆ ਕਿ ਉਸ ਨੂੰ ਤੇ ਉਸ ਦੇ ਦੋਸਤਾਂ ਨੂੰ ਜੋ ਹਿੰਦੂ ਸਨ, ਉਨ੍ਹਾਂ ਨੂੰ ਪੁਲਿਸ ਫੜ ਕੇ ਥਾਣੇ ਲੈ ਗਈ, ਜਿੱਥੇ ਉਨ੍ਹਾਂ ਨੂੰ ਠੰਢੇ ਫਰਸ਼ ਤੇ ਕੱਪੜੇ ਉਤਰਵਾ ਕੇ ਕਈ ਘੰਟੇ ਤੱਕ ਕੁੱਟਿਆ ਗਿਆ। ਇਸ ਕੁੱਟਮਾਰ ਦੇ ਨਿਸ਼ਾਨ ਹਾਲੇ ਵੀ ਉਨ੍ਹਾਂ ਦੇ ਸਰੀਰ 'ਤੇ ਦਿਖਾਈ ਦਿੰਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਆਪਣੇ ਪੁਤਰ ਨੂੰ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ।