ਸੰਗਰੂਰ: ਜ਼ਿਲ੍ਹੇ ਤੋਂ ਅਕਾਲੀ ਪਾਰਟੀ ਦੇ ਲੋਕ ਸਭਾ ਚੋਣ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਭਗਵੰਤ ਮਾਨ ਵੱਲੋਂ ਕੀਤੇ ਸ਼ਬਦੀ ਹਮਲੇ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਰਹਿੰਦੇ ਹੋਏ ਪਾਰਟੀ ਦੇ ਹਿੱਤ ਲਈ ਕੰਮ ਕਰਨਾ ਮੇਰਾ ਧਰਮ ਹੈ।
ਪਿਤਾ ਦਾ ਅਸ਼ੀਰਵਾਦ ਮੇਰੇ ਨਾਲ ਹੈ ਜਿੱਤ ਪੱਕੀ ਕਰਾਂਗੇ : ਪਰਮਿੰਦਰ ਢੀਂਡਸਾ - leader
ਹਾਲ ਹੀ ਵਿੱਚ 'ਆਪ' ਪਾਰਟੀ ਦੇ ਆਗੂ ਭਗਵੰਤ ਮਾਨ ਵੱਲੋਂ ਕੀਤੇ ਗਏ ਹਮਲਿਆਂ ਦਾ ਜਵਾਬ ਦਿੰਦੇ ਹੋਏ ਅਕਾਲੀ ਆਗੂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪਿਤਾ ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ ਤੇ ਉਹ ਸੰਗਰੂਰ ਤੋਂ ਆਪਣੀ ਜਿੱਤ ਪੱਕੀ ਕਰਨਗੇ। ਪਾਰਟੀ ਦੀ ਲੋੜ ਸਮੇਂ ਉਹ ਪਾਰਟੀ ਦੇ ਹਿੱਤ ਦੀ ਗੱਲ ਕਰਨਗੇ।
ਪਰਮਿੰਦਰ ਢੀਂਡਸਾ ਨੇ ਪਿਤਾ ਸੁਖਦੇਵ ਢੀਂਡਸਾ ਦਾ ਅਸ਼ੀਰਵਾਦ ਆਪਣੇ ਨਾਲ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਸੰਗਰੂਰ ਤੋਂ ਆਪਣੀ ਜਿੱਤ ਪੱਕੀ ਕਰਾਂਗੇ। ਆਪ ਆਗੂ ਭਗਵੰਤ ਮਾਨ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰੀ ਫੰਡ ਹਰ ਪਾਰਟੀ ਨੂੰ ਆਉਂਦਾ ਹੈ ਅਤੇ ਇਹ ਫੰਡ ਹਰ ਨੇਤਾ ਵੱਲੋਂ ਲਗਾਇਆ ਜਾਂਦਾ ਹੈ। ਅਕਾਲੀ ਦਲ ਨੇ ਹੁਣ ਤੱਕ ਲੋਕਾਂ ਲਈ ਜੋ ਕੁਝ ਵੀ ਕੀਤਾ ਹੈ ਉਹ ਸਭ ਨੂੰ ਦਿਖਾਈ ਦਿੰਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਸੂਬੇ ਦੀ ਕਾਂਗਰਸ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਾਂਗਰਸ ਪਾਰਟੀ ਦੋ ਸਾਲ ਪਹਿਲਾਂ ਜਦ ਸੱਤਾ ਵਿੱਚ ਆਈ ਸੀ ਤਾਂ ਉਨ੍ਹਾਂ ਦਾ ਨਾਹਰਾ ਕਰਜ਼ਾਪੂਰਤੀ ਖ਼ਤਮ ਫ਼ਸਲ ਦੀ ਪੂਰੀ ਰਕਮ ਦੇ ਨਾਹਰੇ ਲਾਏ ਸੀ। ਇਸ ਦੇ ਉਲਟ ਕਾਂਗਰਸ ਸਰਕਾਰ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਹਰ ਵਰਗ ਦੇ ਲੋਕ ਉਨ੍ਹਾਂ ਤੋਂ ਨਾਖੁਸ਼ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਇਹ ਨਾਕਾਮਯਾਬੀ ਦੇ ਹਿਸਾਬ ਨਾਲ ਉਹ ਆਪਣੀ ਜਿੱਤ ਪੱਕੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿਤਾ ਸੁਖਦੇਵ ਢੀਂਡਸਾ ਨੇ ਖ਼ਰਾਬ ਸਿਹਤ ਦੇ ਚਲਦੇ ਪਾਰਟੀ ਤੋਂ ਅਸਤੀਫ਼ਾ ਦਿੱਤਾ ਹੈ। ਇਸ ਸਮੇਂ ਜਦ ਪਾਰਟੀ ਨੂੰ ਉਨ੍ਹਾਂ ਦੀ ਜ਼ਰੂਰਤ ਹੈ ਤਾਂ ਉਹ ਪਾਰਟੀ ਦੇ ਹਿੱਤ ਦੀ ਗੱਲ ਜ਼ਰੂਰ ਕਰਨਗੇ।