ਪੰਜਾਬ

punjab

ETV Bharat / city

ਅਵਾਰਾ ਪਸ਼ੂਆਂ ਤੋਂ ਪਰੇਸ਼ਾਨ ਕਿਸਾਨਾਂ ਨੇ ਟਰਾਲੀ 'ਚ ਪਸ਼ੂ ਲਿਆ ਐੱਸਡੀਐਮ ਦਫ਼ਤਰ ਦਾ ਕੀਤਾ ਘਿਰਾਓ - ਅਵਾਰਾ ਪਸ਼ੂਆ ਦੀ ਸਮੱਸਿਆ

ਮਲੇਰਕੋਟਲਾ 'ਚ ਅਵਾਰਾ ਪਸ਼ੂਆਂ ਤੋਂ ਪਰੇਸ਼ਾਨ ਕਿਸਾਨਾਂ ਨੇ ਟਰਾਲੀ 'ਚ ਅਵਾਰਾ ਪਸ਼ੂ ਭਰ ਕੇ ਜ਼ਿਲ੍ਹੇ ਦੇ ਐੱਸਡੀਐਮ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਹ ਧਰਨਾ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਗਾਇਆ ਗਿਆ। ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਕੋਲੋਂ ਜਲਦ ਤੋ ਜਲਦ ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।

ਕਿਸਾਨਾਂ ਨੇ ਟਰਾਲੇ 'ਚ ਪਸ਼ੂ ਲਿਆ ਐੱਸਡੀਐਮ ਦਫਤਰ ਦਾ ਕੀਤਾ ਘਿਰਾਓ
ਕਿਸਾਨਾਂ ਨੇ ਟਰਾਲੇ 'ਚ ਪਸ਼ੂ ਲਿਆ ਐੱਸਡੀਐਮ ਦਫਤਰ ਦਾ ਕੀਤਾ ਘਿਰਾਓ

By

Published : Jan 10, 2020, 11:45 PM IST

ਸੰਗਰੂਰ: ਆਮ ਤੌਰ 'ਤੇ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ 'ਚ ਛੱਡ ਦਿੱਤੇ ਜਾਂਦੇ ਹਨ, ਪਰ ਮਲੇਰਕੋਟਲਾ ਦੇ ਕਿਸਾਨਾਂ ਨੇ ਅਵਾਰਾ ਪਸ਼ੂਆਂ ਨੂੰ ਟਰਾਲੀਆਂ 'ਚ ਭਰ ਕੇ ਜ਼ਿਲ੍ਹਾ ਐੱਸਡੀਐਮ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

ਕਿਸਾਨਾਂ ਨੇ ਟਰਾਲੀ 'ਚ ਪਸ਼ੂ ਲਿਆ ਐੱਸਡੀਐਮ ਦਫ਼ਤਰ ਦਾ ਕੀਤਾ ਘਿਰਾਓ

ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀਆਂ ਸਾਂਝੀਆਂ ਕਰਦੇ ਹੋਏ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਅਵਾਰਾ ਪਸ਼ੂ ਅਕਸਰ ਹੀ ਖੇਤਾਂ 'ਚ ਵੜ ਕੇ ਉਨ੍ਹਾਂ ਦੀਆਂ ਫਸਲਾਂ ਨੂੰ ਖ਼ਰਾਬ ਕਰ ਦਿੰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਦੂਜੇ ਹੀ ਪਾਸੇ ਇਹ ਅਵਾਰਾ ਪਸ਼ੂ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ।

ਹੋਰ ਪੜ੍ਹੋ : 2022 ਦੀਆਂ ਚੋਣਾਂ ਜਿੱਤ ਕੇ ਦਵਾਂਗੇ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ: ਭਗਵੰਤ ਮਾਨ

ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰੀ ਤੌਰ 'ਤੇ ਉਨ੍ਹਾਂ ਨੂੰ ਫ਼ਸਲਾਂ ਦੀ ਸਹੀ ਮੁੱਲ ਨਹੀਂ ਮਿਲ ਰਿਹਾ ਤੇ ਦੂਜ ਪਾਸੇ ਅਵਾਰਾ ਪਸ਼ੂਆਂ ਵੱਲੋਂ ਉਨ੍ਹਾਂ ਦੀਆਂ ਫਸਲਾਂ ਖ਼ਰਾਬ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਵੱਲੋਂ ਖ਼ਰਾਬ ਕੀਤੀ ਗਈ ਫਸਲ ਦਾ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਇਸ ਕਾਰਨ ਕਿਸਾਨ ਯੂਨੀਅਨ ਉਗਰਾਹਾਂ ਵੱਲੋ ਟਰੈਕਟਰ ਟਰਾਲੀਆਂ ਭਰਕੇ ਅਵਾਰਾ ਪਸ਼ੂਆਂ ਦੀ ਐਸ.ਡੀ.ਐਮ.ਦਫਤਰ 'ਚ ਲਿਆਂਦੀ ਗਈ ਹੈ ਤੇ ਇਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤੇ ਜਾਣ ਦੀ ਮੰਗ ਕੀਤੀ ਹੈ।

ABOUT THE AUTHOR

...view details