ਪੰਜਾਬ

punjab

ETV Bharat / city

ਵਰ੍ਹਦੇ ਮੀਂਹ 'ਚ ਸੀਐਮ ਭਗਵੰਤ ਮਾਨ ਦੀ ਕੋਠੀ ਅੱਗੇ ਕਿਸਾਨਾਂ ਨੇ ਜਗਾਇਆ ਅਲਖ - ਵਰ੍ਹਦੇ ਮੀਂਹ ਵਿੱਚ ਸੰਗਰੂਰ ਵਿੱਚ ਕਿਸਾਨਾਂ ਦਾ ਧਰਨਾ

ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਵਰ੍ਹਦੇ ਮੀਂਹ 'ਚ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਰਿਹਾ। Farmers strike continues in torrential rain

Farmers strike continues in torrential rain
Farmers strike continues in torrential rain

By

Published : Oct 11, 2022, 7:49 PM IST

Updated : Oct 11, 2022, 8:40 PM IST

ਸੰਗਰੂਰ: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਰ ਧਰਨਾ ਜਾਰੀ ਹੈ, ਜਿਸ ਤਹਿਤ ਹੀ ਵਰ੍ਹਦੇ ਮੀਂਹ ਵਿੱਚ ਵੀ ਮੰਗਲਵਾਰ ਨੂੰ ਕਿਸਾਨਾਂ ਦਾ ਧਰਨਾ ਚੱਲਦਾ ਰਿਹਾ। ਕਿਸਾਨਾਂ ਨੇ ਕਿਹਾ ਕਿ ਇਹ ਧਰਨਾ ਉਦੋਂ ਤੱਕ ਚੱਲਦਾ ਰਹੇਗਾ, ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ। Farmers strike continues in torrential rain

ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਘਰ ਦੇ ਬਾਹਰ ਮੀਂਹ ਵਿੱਚ ਚੱਲ ਰਹੇ ਧਰਨੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਟਿਕਰੀ ਬਾਰਡਰ ਦੇ ਉੱਪਰ ਵੀ ਲੱਖਾਂ ਮੀਂਹ ਆਏ ਹਨ, ਉੱਥੇ ਨਹੀਂ ਹਾਰੇ ਹੁਣ ਤਾਂ ਪੰਜਾਬ ਦੀ ਵਿੱਚ ਹਾਂ, ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਲਗਾਤਾਰ ਧਰਨਾ ਜਾਰੀ ਰਹੇਗਾ।


ਕਿਸਾਨਾਂ ਨੇ ਕਿਹਾ ਕਿ ਸਾਨੂੰ ਸਰਕਾਰ ਨੂੰ ਵੋਟਾਂ ਦਿੱਤੀਆਂ ਸਨ, ਦੂਜੀ ਸਰਕਾਰਾਂ ਦੀ ਤਰ੍ਹਾਂ ਚੰਗੇ ਲੋਕ ਆਉਣਗੇ, ਸਾਡੇ ਮਸਲੇ ਹੱਲ ਕਰਨਗੇ, ਸਾਡੀਆਂ ਮੁਸ਼ਕਿਲਾਂ ਸੁਣਨਗੇ, ਪਰ ਵੋਟਾਂ ਦੇਣ ਦਾ ਕੋਈ ਫ਼ਾਇਦਾ ਨਹੀਂ ਸੀ। ਸਾਨੂੰ ਨਹੀਂ ਪਤਾ ਸੀ ਕਿ ਰਾਤਾਂ ਸੜਕਾਂ ਦੇ ਉੱਪਰ ਕੱਟਣੀਆਂ ਪੈਣਗੀਆਂ। ਇਸ ਦੌਰਾਨ ਹੀ ਕਿਸਾਨਾਂ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਵਿੱਚ ਸਾਡਾ ਸਾਰਾ ਸਾਮਾਨ ਖ਼ਰਾਬ ਹੋ ਗਿਆ ਹੈ ਅਤੇ ਜੋ ਟੈਂਟ ਲਗਾਏ ਗਏ ਸੀ, ਉਹ ਹੀ ਖ਼ਰਾਬ ਹੋ ਗਿਆ ਅਤੇ ਲਗਾਤਾਰ ਪੈ ਰਹੇ ਮੀਂਹ ਨਾਲ ਸਾਡੀਆਂ ਫਸਲਾਂ ਵੀ ਬਰਬਾਦ ਹੋ ਗਈਆਂ ਹਨ। ਪਰ ਸਰਕਾਰ ਸਾਡੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਹੈ।

ਵਰ੍ਹਦੇ ਮੀਂਹ 'ਚ ਸੀਐਮ ਭਗਵੰਤ ਮਾਨ ਦੀ ਕੋਠੀ ਅੱਗੇ ਕਿਸਾਨਾਂ ਨੇ ਜਗਾਇਆ ਅਲਖ



ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਕਈ ਵਾਰ ਅਸੀ ਬੇਨਤੀ ਕੀਤੀ ਹੈ, ਪਰ ਪੰਜਾਬ ਸਰਕਾਰ ਕੋਈ ਵੀ ਮਸਲੇ ਦਾ ਹੱਲ ਨਹੀਂ ਕਰਦੀ, ਇਸ ਲਈ ਅਸੀਂ ਧਰਨਾ ਲਾਉਣ ਲਈ ਮਜ਼ਬੂਰ ਕੀਤਾ ਹੈ। ਜਿਸ ਕਰਕੇ ਸੰਗਰੂਰ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਖ਼ਿਲਾਫ਼ ਇੱਕ ਵੱਡਾ ਅੰਦੋਲਨ ਸ਼ੁਰੂ ਕਰ ਰੱਖਿਆ ਹੈ। ਜਿਸ ਤਰ੍ਹਾਂ ਦਿੱਲੀ ਵਿੱਚ ਟਿਕਰੀ ਵਾਡਰਾ ਸਿੰਧੂ ਬਾਰਡਰ ਤੇ ਕਿਸਾਨ ਬੈਠੇ ਸਨ, ਇਸੇ ਤਰ੍ਹਾਂ ਆਪਣੇ ਘਰ ਬਣਾ ਕੇ ਪੂਰਾ ਸਮਾਂ ਲੈ ਕੇ ਸੰਗਰੂਰ ਦੀਆਂ ਸੜਕਾਂ ਦੇ ਉੱਪਰ ਮੁੱਖ ਮੰਤਰੀ ਦੇ ਘਰ ਦੇ ਅੱਗੇ ਕਿਸਾਨ ਰੋਡ ਜਾਮ ਕਰਕੇ ਬੈਠੇ ਹਨ। ਦੋ ਕਿਲੋਮੀਟਰ ਤੱਕ ਦੂਰ ਦੂਰ ਤੱਕ ਕਿਸਾਨ ਅਤੇ ਟਰਾਲੀਆਂ ਰੋਡ ਅਤੇ ਨਜ਼ਰ ਆਉਣਗੇ।

ਇਹ ਵੀ ਪੜੋ:-ਪਰਾਲੀ ਪ੍ਰਬੰਧਨ ਲਈ ਕੇਂਦਰ ਸਰਕਾਰ ਸੂਬੇ ਦੇ ਕਿਸਾਨਾਂ ਲਈ ਵਿੱਤੀ ਸਹਾਇਤਾ ਦੇਵੇ: ਮੀਤ ਹੇਅਰ

Last Updated : Oct 11, 2022, 8:40 PM IST

ABOUT THE AUTHOR

...view details