ਮਲੇਰਕੋਟਲਾ: ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਕਿਸਾਨਾਂ ਵਲੋਂ ਤਿੱਖਾ ਸੰਘਰਸ਼ ਅਪਣਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਜਿੱਥੇ ਐਸਡੀਐਮ ਦਫ਼ਤਰ ਅੱਗੇ ਹੱਥ ਵਿੱਚ ਪੈਟਰੋਲ ਦੀਆਂ ਬੋਤਲਾਂ ਅਤੇ ਸਲਫ਼ਾਸ ਦੀਆਂ ਬੋਤਲਾਂ ਲੈ ਕੇ ਛੱਤ ਉੱਤੇ ਚੜ੍ਹ ਗਏ ਸਨ, ਅੱਜ ਵੀ ਇਹ ਸੰਘਰਸ਼ ਜਾਰੀ ਹੈ।
ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਨੇ ਤਿੱਖੀ ਕੀਤੀ ਆਵਾਜ਼, ਧੁਰੀ 'ਚ ਘੇਰਿਆ ਐਸਡੀਐਮ ਦਫ਼ਤਰ - ਮਲੇਰਕੋਟਲਾ
ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨ ਦੇ ਰਹੇ ਧਰਨਾ, ਧੁਰੀ 'ਚ ਐਸਡੀਐਮ ਦਫ਼ਤਰ ਨੂੰ ਘੇਰਿਆ।
ਧਰਨੇ 'ਤੇ ਬੈਠੇ ਕਿਸਾਨ।
ਕਿਸਾਨਾਂ ਨੇ ਐਸਡੀਐਮ ਦਫ਼ਤਰ ਨੂੰ ਘੇਰ ਕੇ ਐਸਡੀਐਮ ਅਤੇ ਤਹਿਸੀਲਦਾਰ ਨੂੰ ਅੰਦਰ ਹੀ ਬੰਦ ਕਰ ਦਿੱਤਾ ਸੀ। ਅੱਜ ਦੂਜੇ ਦਿਨ ਵੀ ਤਹਿਸੀਲਦਾਰ ਅਤੇ ਐਸਡੀਐਮ ਨੂੰ ਅੰਦਰ ਹੀ ਬੰਦ ਕੀਤਾ ਹੋਇਆ ਹੈ।
ਉਧਰ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਐਸਡੀਐਮ ਦਫ਼ਤਰ 'ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 28 ਤਰੀਕ ਤੱਕ ਉਨ੍ਹਾਂ ਨੂੰ ਕਿਸਾਨਾਂ ਦੇ ਹੱਕ ਨਾ ਦਿਵਾਏ ਤਾਂ ਉਹ 28 ਤਰੀਕ ਨੂੰ ਮੀਟਿੰਗ ਕਰਨ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।