ਸਗੰਰੂਰ: ਹਲਕਾ ਲਹਿਰਾਗਾਗਾ ਦੇ ਪਿੰਡ ਰਾਏਧਰਾਣਾ ਦੇ ਨੌਜਵਾਨ ਅਤੇ ਅਗਾਂਹਵਧੂ ਸੋਚ ਵਾਲਾ ਕਿਸਾਨ ਮਨੀ ਕਲੇਰ ਨੇ ਨਿਵੇਕਲੀ ਪਹਿਲ ਕਰਦਿਆਂ ਹਰੇਕ ਸਾਲ ਮਾਨ ਸਰਕਾਰ ਦੇ ਖਜ਼ਾਨੇ ਵਿਚ ਇੱਕ ਲੱਖ ਰੁਪਏ ਪਾਉਣ ਦਾ ਐਲਾਨ ਕੀਤਾ ਹੈ, ਤਾਂ ਜੋ ਹੋਰ ਲੋਕ ਵੀ ਪ੍ਰੇਰਿਤ ਹੋ ਕੇ ਇਹ ਕੰਮ ਕਰਨ ਤਾਂ ਕਿ ਪੰਜਾਬ ਦਾ ਖਜ਼ਾਨਾ ਅਤੇ ਸਰਕਾਰ ਕਰਜ਼ਾ ਮੁਕਤ ਹੋ ਜਾਵੇ।
ਇਸ ਦੌਰਾਨ ਕਿਸਾਨ ਮਨੀ ਕਲੇਰ ਨੇ ਕਿਹਾ ਕਿ 70 ਸਾਲ ਤੋਂ ਬਾਦਲ ਅਤੇ ਕੈਪਟਨ ਆਉਂਦੇ ਜਾਂਦੇ ਰਹੇ ਪਰ ਸਭ ਨੇ ਖ਼ਜ਼ਾਨੇ ਨੂੰ ਲੁੱਟ ਕੇ ਖਾਲੀ ਕਰ ਦਿੱਤਾ। ਜਿਸ ਕਰਕੇ ਪੰਜਾਬ ਸਿਰ ਤਿੰਨ ਲੱਖ ਕਰੋੜ ਦੇ ਕਰੀਬ ਕਰਜ਼ਾ ਹੈ, ਪਰ ਹੁਣ ਲੋਕਾਂ ਨੇ ਬਦਲ ਲਿਆਂਦਾ ਹੈ। ਸੂਬੇ ਦੇ ਲੋਕਾਂ ਨੂੰ ਆਸ ਹੈ, ਕਿ ਇਹ ਮਾਨ ਸਰਕਾਰ ਇਮਾਨਦਾਰੀ ਦੀ ਲਛਮਣ ਰੇਖਾ ਵਿੱਚ ਰਹਿੰਦੇ ਹੋਏ ਪੰਜਾਬ ਨੂੰ ਜ਼ਰੂਰ ਕਰਜ਼ੇ ਦੀ ਦਲਦਲ ਚੋਂ ਕੱਢੇਗੀ।
ਨੌਜਵਾਨ ਨੇ ਸਰਕਾਰੀ ਖਜ਼ਾਨੇ ’ਚ 1 ਲੱਖ ਰੁਪਏ ਪਾਉਣ ਦਾ ਕੀਤਾ ਐਲਾਨ ਉਨ੍ਹਾਂ ਕਿਹਾ ਕਿ ਹਰ ਇੱਕ ਸਾਲ ਪਿੰਡ-ਪਿੰਡਾਂ ਵਿੱਚ ਭੰਡਾਰੇ ਆਦਿ ਲਈ ਲੱਖਾਂ ਰੁਪਏ ਇਕੱਠੇ ਕਰਦੇ ਹਾਂ, ਪਰ ਜੇਕਰ ਇਹ ਪੈਸੇ ਸਰਕਾਰੀ ਖਜ਼ਾਨੇ ਵਿਚ ਪਾਏ ਜਾਣ ਤਾਂ ਸਰਕਾਰ ਕਰਜ਼ਾ ਰਹਿਤ ਹੋ ਸਕਦੀ ਹੈ। ਜਦੋਂ ਸਰਕਾਰ ਆਪਣੇ ਲਈ ਸਭ ਕੁਝ ਕਰਦੀ ਹੈ ਤਾਂ ਆਪਾਂ ਨੂੰ ਵੀ ਖ਼ਜ਼ਾਨਾ ਭਰਨ ਵਿੱਚ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਰਕਾਰ ਕਿਸਾਨਾਂ ਨੂੰ ਜ਼ਰੂਰ ਹੀ ਫਸਲੀ ਚੱਕਰਵਿਉ ਵਿੱਚੋਂ ਕੱਢੇਗੀ।
ਕਾਬਿਲੇਗੌਰ ਹੈ ਕਿ ਮਨੀ ਕਲੇਰ ਪਹਿਲਾਂ ਵੀ ਕਿਸਾਨੀ ਅੰਦੋਲਨ, ਸਕੂਲ ਚ ਕਮਰਾ ਬਣਾਉਣ ਤੋਂ ਇਲਾਵਾ ਪਿੰਡ ਦੇ ਸਕੂਲ ਵਿਚ ਇਕ ਪ੍ਰਾਈਵੇਟ ਅਧਿਆਪਕਾਂ ਨੂੰ ਆਪਣੀ ਜੇਬ ਵਿੱਚੋਂ ਤਨਖ਼ਾਹ ਦੇ ਰਹੇ ਹਨ ਅਤੇ ਸਮਾਜ ਸੇਵੀ ਕੰਮਾਂ ਵਿਚ ਉਹ ਵੱਧ ਚੜ ਕੇ ਹਿੱਸਾ ਪਾਉਂਦੇ ਹਨ। ਜਿਸ ਦੀ ਪੂਰੇ ਇਲਾਕੇ ਦੇ ਲੋਕ ਪ੍ਰਸ਼ੰਸਾ ਕਰ ਰਹੇ ਹਨ।
ਇਹ ਵੀ ਪੜੋ:ਪੰਜਾਬੀਆਂ ਨੂੰ 1 ਜੁਲਾਈ ਤੋਂ 300 ਯੂਨੀਟ ਬਿਜਲੀ ਮਿਲੇਗੀ ਮੁਫ਼ਤ