ਸੰਗਰੂਰ: ਪਰਾਲੀ ਦਾ ਧੁਆਂ ਇੱਕ ਪਾਸੇ ਸਿਹਤ ਦੇ ਨਾਲ ਖਿਲਵਾੜ ਕਰ ਰਿਹਾ ਹੈ, ਉੱਥੇ ਹੀ ਉਹ ਵੱਡੇ ਹਾਦਸਿਆਂ ਦਾ ਕਾਰਨ ਵੀ ਬਣਦਾ ਜਾ ਰਿਹਾ ਹੈ। ਸੰਗਰੂਰ 'ਚ ਇੱਕ ਮਜ਼ਦੂਰ ਪਰਿਵਾਰ ਪਰਾਲੀ ਦੇ ਧੂਏ ਕਾਰਨ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਹ ਪਰਿਵਾਰ ਆਪਣਾ ਕੰਮ ਖਤਮ ਕਰ ਰੇਹੜੀ 'ਤੇ ਘਰ ਪਰਤ ਰਿਹਾ ਸੀ। ਇਸ ਦੌਰਾਨ ਅੱਖਾਂ 'ਚ ਪਰਾਲੀ ਦਾ ਧੂਆਂ ਪੈਂਣ ਕਾਰਨ ਉਨ੍ਹਾਂ ਆਪਣਾ ਸੰਤੁਲਨ ਖੋਅ ਦਿੱਤਾ। ਧੂਏ ਕਾਰਨ ਰੇਹੜੀ ਪਰਾਲੀ ਨੂੰ ਲਾਈ ਅੱਗ ਦੀ ਲਪੇਟ 'ਚ ਆ ਗਈ। ਇਸ ਹਾਦਸੇ 'ਚ ਮਜ਼ਦੂਰ ਦੇ 3 ਬੱਚੇ ਤੇ ਇੱਕ ਮਹਿਲਾ ਬੂਰੀ ਤਰ੍ਹਾਂ ਝੁਲਸ ਗਏ ਹਨ।
ਜਾਨ ਨਾਲ ਖੇਡ ਰਿਹਾ ਪਰਾਲੀ ਦਾ ਧੂਆਂ, ਅੱਗ ਦੀ ਲਪੇਟ 'ਚ ਆਇਆ ਪਰਿਵਾਰ, 3 ਬੱਚਿਆਂ ਸਣੇ 4 ਝੁਲਸੇ - fire in sangrur
ਸੰਗਰੂਰ 'ਚ ਇੱਕ ਪਰਿਵਾਰ ਪਰਾਲੀ ਨੂੰ ਲੱਗੀ ਅੱਗ ਦੀ ਲਪੇਟ 'ਚ ਆਇਆ। ਇਸ ਹਾਦਸੇ 'ਚ ਮਜ਼ਦੂਰ ਦੇ 3 ਬੱਚੇ ਤੇ ਇੱਕ ਮਹਿਲਾ ਬੂਰੀ ਤਰ੍ਹਾਂ ਝੁਲਸ ਗਏ ਹਨ।
ਪੀੜਤ ਪਰਿਵਾਰ ਨੇ ਦੱਸਿਆ ਕਿ ਜਿਸ ਦੌਰਾਨ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ ਕਿਸੇ ਵੀ ਰਾਹਗਿਰਾਂ ਨੇ ਉਨ੍ਹਾਂ ਦੀ ਮਦਦ ਲਈ ਹੱਥ ਨਹੀਂ ਵਧਾਈਆ। ਉਨ੍ਹਾਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਪਰਾਲੀ ਨੂੰ ਲਗੀ ਅੱਗ 'ਚੋਂ ਕੱਢਿਆ। ਇਸ ਹਾਦਸੇ ਤੋਂ ਬਾਅਦ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਬੇਨਤੀ ਕੀਤੀ ਹੈ ਕਿ ਉਹ ਪਰਾਲੀ ਸਾੜਣ ਵਾਲੀਆਂ ਵੱਲ ਧਿਆਨ ਦੇਣ ਤਾਂ ਜੋ ਉਨ੍ਹਾਂ ਨਾਲ ਜੋ ਹਾਦਸਾ ਹੋਇਆ ਹੈ ਉਹ ਕਿਸੇ ਹੋਰ ਨਾਲ ਨਾ ਹੋਵੇ।
ਫਿਲਹਾਲ ਜ਼ਖ਼ਮੀਆਂ ਦਾ ਇਲਾਜ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਚਲ ਰਿਹਾ ਹੈ। ਇਸ ਹਾਦਸੇ ਦੇ ਨਾਲ ਇਹ ਸਾਬਿਤ ਹੋ ਚੁੱਕਿਆ ਹੈ ਕਿ ਪਰਾਲੀ ਦਾ ਧੁਆਂ ਹੁਣ ਸੜਕਾਂ ਉਪਰ ਵੀ ਲੋਕਾਂ ਦੀ ਜਾਨ ਨਾਲ ਖੇਡ ਰਿਹਾ ਹੈ।