ਸੰਗਰੂਰ: ਨਸ਼ੇ ਨੇ ਪੂਰੇ ਪੰਜਾਬ ਨੂੰ ਇਸ ਕਦਰ ਖਤਮ ਕਰ ਦਿੱਤਾ ਹੈ ਕਿ ਹੁਣ ਖੂਨ ਦੇ ਰਿਸ਼ਤੇ ਵੀ ਇਸ ਦੇ ਸਾਹਮਣੇ ਪਾਣੀ ਹੁੰਦੇ ਨਜ਼ਰ ਆ ਰਹੇ ਹਨ। ਸੰਗਰੂਰ ਦੇ ਪਿੰਡ ਉਭਾਵਾਲ ਵਿੱਚ ਇੱਕ ਪੁੱਤ ਨੇ ਨਸ਼ਾ ਨਾ ਮਿਲਣ 'ਤੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ।
ਨਸ਼ਾ ਨਾ ਮਿਲਣ 'ਤੇ ਪੁੱਤ ਨੇ ਪਿਤਾ ਦਾ ਕੀਤਾ ਕਤਲ - amrinder singh
ਨਸ਼ੇ ਦੇ ਘੇਰੇ 'ਚ ਪੂਰਾ ਪੰਜਾਬ ਆਇਆ ਹੋਇਆ ਹੈ ਤੇ ਸਰਕਾਰ ਗਹਰੀ ਨੀਂਦ 'ਚ ਹੈ। ਇੱਥੇ ਸੰਗਰੂਰ 'ਚ ਨਸ਼ੇ ਨੇ ਇੱਕ ਹੋਰ ਘਰ ਬਰਬਾਦ ਕਰ ਦਿਤਾ। ਨਸ਼ਾ ਨਾ ਮਿਲਣ 'ਤੇ ਪੁੱਤ ਨੇ ਆਪਣੇ ਹੀ ਪਿਤਾ ਦਾ ਬੇਰਹਮੀ ਨਾਲ ਕੱਤਲ ਕਰ ਦਿੱਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਦੋਸ਼ੀ ਹਰਪਾਲ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਪੂਰਤੀ ਲਈ ਹਰ ਰੋਜ਼ ਘਰ 'ਚ ਲੜਦਾ ਸੀ, ਇੱਥੇ ਤੱਕ ਕਿ ਆਪਣੀ ਪਤਨੀ ਨੂੰ ਵੀ ਰੋਜ਼ ਕੁੱਟਦਾ ਸੀ। ਕੱਲ ਦੇਰ ਰਾਤ ਉਸ ਨੇ ਕਹੀ ਦੇ ਨਾਲ ਆਪਣੇ ਪਿਤਾ ਦੇ ਸੁੱਤੇ ਪਏ 'ਤੇ ਵਾਰ ਕੀਤੇ ਜਿਸ ਨਾਲ ਮੌਕੇ ਤੇ ਹੀ ਜੰਗ ਸਿੰਘ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਮੌਕੇ 'ਤੋਂ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਬੁਲਾਇਆ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਨਸ਼ੇ ਦੀ ਇਸ ਮਾੜੀ ਕੁਰੀਤੀ ਨੇ ਇੱਕ ਹੋਰ ਘਰ ਬਰਬਾਦ ਕਰ ਦਿੱਤਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਉਪਰ ਗੰਭੀਰ ਕਦਮ ਚੁੱਕੇ।
ਇਸ ਮਾਮਲੇ ਨੂੰ ਨਸ਼ੇ ਦਾ ਨਾ ਬਣਾਉਂਦੇ ਹੋਏ ਪੁਲਿਸ ਨੇ ਕਿਹਾ ਕਿ ਜ਼ਮੀਨੀ ਵਿਵਾਦ ਕਰਕੇ ਪੁੱਤ ਨੇ ਆਪਣੇ ਪਿਤਾ ਨੂੰ ਮਾਰ ਦਿੱਤਾ ਬਾਕੀ ਮਾਮਲੇ ਦੀ ਤਫਤੀਸ਼ ਜਾਰੀ ਹੈ।