ਪੰਜਾਬ

punjab

ETV Bharat / city

ਧੂਰੀ ਪੁਲਿਸ ਨੇ 1 ਲੱਖ 45 ਹਜ਼ਾਰ ਰੁਪਏ ਸਣੇ ਇੱਕ ਚੋਰ ਨੂੰ ਕੀਤਾ ਕਾਬੂ

ਧੂਰੀ ਪੁਲਿਸ ਨੇ ਇੱਕ ਚੋਰ ਨੂੰ 1 ਲੱਖ 45 ਹਜ਼ਾਰ ਰੁਪਏ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਫੜ੍ਹੇ ਗਏ ਚੋਰ ਵਿਰੁੱਧ ਪਹਿਲਾਂ ਤੋਂ ਹੀ 3 ਮੁਕੱਦਮੇ ਹੋਰ ਚੱਲ ਰਹੇ ਹਨ।

ਧੂਰੀ ਪੁਲਿਸ ਨੇ 1 ਲੱਖ 45 ਹਜ਼ਾਰ ਰੁਪਏ ਸਣੇ ਇੱਕ ਚੋਰ ਨੂੰ ਕੀਤਾ ਕਾਬੂ
ਧੂਰੀ ਪੁਲਿਸ ਨੇ 1 ਲੱਖ 45 ਹਜ਼ਾਰ ਰੁਪਏ ਸਣੇ ਇੱਕ ਚੋਰ ਨੂੰ ਕੀਤਾ ਕਾਬੂ

By

Published : Sep 5, 2020, 2:19 PM IST

ਸੰਗਰੂਰ: ਧੂਰੀ 'ਚ ਦਿਨ ਪ੍ਰਤੀ ਦਿਨ ਚੋਰੀਆਂ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ। ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਬਹੁਤ ਸਖ਼ਤੇ ਵਿੱਚ ਹਨ। ਪੁਲਿਸ ਨੇ ਆਪਣੀ ਮੁਸਤੈਦ ਨਜ਼ਰ ਤੇ ਸੂਝ ਬੁਝ ਨਾਲ ਇੱਕ ਚੋਰ ਨੂੰ 1 ਲੱਖ 45 ਹਜ਼ਾਰ ਦੀ ਰਕਮ ਸਣੇ ਕਾਬੂ ਕੀਤਾ ਹੈ।

ਥਾਣਾ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ਬਰ ਮਿਲੀ ਸੀ ਕਿ ਰਮਨ ਕੁਮਾਰ ਜੋ ਕਿ ਧੂਰੀ ਦੇ ਧਰਮਪੁਰੇ ਮੂੱਹਲੇ ਦਾ ਰਹਿਣ ਵਾਲਾ ਹੈ। ਬੀਤੀ ਰਾਤ ਨੂੰ 1 ਲੱਖ 70 ਹਜ਼ਾਰ ਰੁਪਏ ਏਟੀਐਮ ਤੋਂ ਕੱਢ ਕੇ ਆਪਣੇ ਘਰ ਲੈ ਕੇ ਆਇਆ ਅਤੇ ਉਸ ਨੇ ਉਹ ਪੈਸੇ ਆਪਣੇ ਘਰ ਦੇ ਨਾਲ ਆਪਣੀ ਦੁਕਾਨ ਵਿੱਚ ਰੱਖ ਦਿਤੇ। ਪਰ ਰਾਤ ਵੇਲੇ ਕਰੀਬ 2 ਵਜੇ ਦੇ ਕਰੀਬ ਚੋਰ ਉਸ ਦੇ ਪੈਸੇ ਚੋਰੀ ਕਰਕੇ ਫਰਾਰ ਹੋ ਗਿਆ।

ਧੂਰੀ ਪੁਲਿਸ ਨੇ 1 ਲੱਖ 45 ਹਜ਼ਾਰ ਰੁਪਏ ਸਣੇ ਇੱਕ ਚੋਰ ਨੂੰ ਕੀਤਾ ਕਾਬੂ

ਇਹ ਸਾਰੀ ਘਟਨਾ ਘਰ ਬਾਹਰ ਲੱਗੇ ਸੀਸੀਟੀਵੀ ਫੁਟੇਜ 'ਚ ਕੈਦ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜ੍ਹੇ ਗਏ ਚੋਰ ਦੀ ਪਛਾਣ ਰਵੀ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਚੋਰ ਕੋਲੋ 1 ਲੱਖ 45 ਹਜ਼ਾਰ ਦੀ ਨਗਦੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਫੜ੍ਹੇ ਗਏ ਚੋਰ ਵਿਰੁੱਧ ਪਹਿਲਾਂ ਤੋਂ ਹੀ 3 ਮੁਕੱਦਮੇ ਹੋਰ ਚੱਲ ਰਹੇ ਹਨ।

ABOUT THE AUTHOR

...view details