ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕਾਫ਼ਲੇ ਨਾਲ ਸੰਗਰੂਰ ਸਥਿਤ ਆਪਣੀ ਰਿਹਾਇਸ਼ ਤੋਂ ਰਵਾਨਾ ਹੁੰਦੇ ਹੋਏ ਜਾਣ ਤੋਂ ਪਹਿਲਾਂ 2016 ਦੀ ਪੁਲਿਸ ਭਰਤੀ ਦੀ ਬਕਾਇਆ ਸੂਚੀ ਨੂੰ ਲੈ ਕੇ ਪਿਛਲੇ 11 ਦਿਨਾਂ ਤੋਂ ਉਨ੍ਹਾਂ ਦੇ ਘਰ ਅੱਗੇ ਧਰਨਾ ਦੇ ਰਿਹਾ ਨਾਲ ਮੁਲਾਕਾਤ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਧਰਨਾਕਾਰੀਆਂ ਵਿੱਚੋਂ ਆਪਣੇ 3 ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਭਗਵੰਤ ਮਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਆਪਣੀ ਪੰਜ ਮੈਂਬਰੀ ਕਮੇਟੀ ਬਣਾ ਦਿਓ, ਜੋ ਸਾਡੇ ਨਾਲ ਰਾਬਤਾ ਰੱਖੇਗੀ ਅਤੇ 1 ਮਹੀਨੇ ਦੇ ਅੰਦਰ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।