ਪੰਜਾਬ

punjab

ETV Bharat / city

ਅਮਰਗੜ੍ਹ ਵਿੱਚ ਜਾਤੀਵਾਦ ਦਾ ਬੋਲਬਾਲਾ, ਹਰੀਜਨ ਬਸਤੀ ਸਕੂਲ ਦੇ ਨਾਂਅ ਬਦਲਣ ਦੀ ਮੰਗ - ਅਮਰਗੜ੍ਹ ਤੋਂ ਨਾਭਾ ਰੋਡ

ਅਮਰਗੜ੍ਹ ਤੋਂ ਨਾਭਾ ਰੋਡ ਉੱਪਰ ਕਾਫ਼ੀ ਸਮਾਂ ਪਹਿਲਾਂ ਹੋਂਦ ਵਿੱਚ ਆਈ ਗਿਆਨੀ ਜੈਲ ਸਿੰਘ ਕਲੋਨੀ ਵਿੱਚ ਜ਼ਿਆਦਾ ਤੌਰ 'ਤੇ ਸਮਾਜ ਦੇ ਐਸਸੀ ਵਰਗਾਂ ਨਾਲ ਸਬੰਧਤ ਪਰਿਵਾਰਾਂ ਦੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਉਪਲੱਬਧ ਕਰਵਾਉਣ ਲਈ ਸਿੱਖਿਆ ਵਿਭਾਗ ਨੇ ਇੱਕ ਪ੍ਰਾਇਮਰੀ ਸਕੂਲ ਖੋਲ੍ਹਿਆ ਹੈ ਪਰ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ ਕਿ ਕੁੱਝ ਮਨੂਵਾਦੀ ਲੋਕਾਂ ਨੇ ਇਸ ਸਕੂਲ ਦੇ ਮੁੱਖ ਸਾਈਨ ਬੋਰਡ ਉੱਪਰ ਇਸ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਗਿਆਨੀ ਜੈਲ ਸਿੰਘ ਕਲੋਨੀ ਦੀ ਥਾਂ ਹਰੀਜਨ ਬਸਤੀ ਅਮਰਗੜ੍ਹ ਲਿਖਵਾਇਆ ਦਿੱਤਾ ਹੈ।

ਅਮਰਗੜ੍ਹ ਵਿੱਚ ਜਾਤੀਵਾਦ ਦਾ ਬੋਲਬਾਲਾ, ਹਰੀਜਨ ਬਸਤੀ ਸਕੂਲ ਦੇ ਨਾਂਅ ਬਦਲਣ ਦੀ ਮੰਗ
ਅਮਰਗੜ੍ਹ ਵਿੱਚ ਜਾਤੀਵਾਦ ਦਾ ਬੋਲਬਾਲਾ, ਹਰੀਜਨ ਬਸਤੀ ਸਕੂਲ ਦੇ ਨਾਂਅ ਬਦਲਣ ਦੀ ਮੰਗ

By

Published : Feb 6, 2021, 9:08 AM IST

ਸੰਗਰੂਰ : ਜਿਲ੍ਹਾ ਦੇ ਹਲਕਾ ਅਮਰਗੜ੍ਹ 'ਚ ਜਾਤੀਵਾਦ ਦਾ ਭਾਰੀ ਬੋਲਬਾਲਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਗਿਆਨੀ ਜੈਲ ਸਿੰਘ ਕਲੋਨੀ ਦਾ ਨਾਮ ਹਰੀਜਨ ਰੱਖਿਆ ਹੋਇਆ ਹੈ। ਕਲੋਨੀ ਵਾਸੀਆਂ ਨੇ ਸਰਕਾਰ ਕੋਲੋਂ ਸਕੂਲ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ।

ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰਗੜ੍ਹ ਤੋਂ ਨਾਭਾ ਰੋਡ ਉੱਪਰ ਕਾਫ਼ੀ ਸਮਾਂ ਪਹਿਲਾਂ ਹੋਂਦ ਵਿੱਚ ਆਈ ਗਿਆਨੀ ਜੈਲ ਸਿੰਘ ਕਲੋਨੀ ਵਿੱਚ ਜ਼ਿਆਦਾ ਤੌਰ 'ਤੇ ਸਮਾਜ ਦੇ ਐਸਸੀ ਵਰਗਾਂ ਨਾਲ ਸਬੰਧਤ ਪਰਿਵਾਰਾਂ ਦੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਉਪਲੱਬਧ ਕਰਵਾਉਣ ਲਈ ਸਿੱਖਿਆ ਵਿਭਾਗ ਨੇ ਇੱਕ ਪ੍ਰਾਇਮਰੀ ਸਕੂਲ ਖੋਲ੍ਹਿਆ ਹੈ ਪਰ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ ਕਿ ਕੁੱਝ ਮਨੂਵਾਦੀ ਲੋਕਾਂ ਨੇ ਇਸ ਸਕੂਲ ਦੇ ਮੁੱਖ ਸਾਈਨ ਬੋਰਡ ਉੱਪਰ ਇਸ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਗਿਆਨੀ ਜੈਲ ਸਿੰਘ ਕਲੋਨੀ ਦੀ ਥਾਂ ਹਰੀਜਨ ਬਸਤੀ ਅਮਰਗੜ੍ਹ ਲਿਖਵਾਇਆ ਦਿੱਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਅਜਿਹਾ ਲਿੱਖੇ ਹੋਣ ਨਾਲ ਸਾਨੂੰ ਅਤੇ ਇਸ ਸਕੂਲ ਵਿੱਚ ਪੜ੍ਹਨ ਆਉਂਦੇ ਸਾਡੇ ਬੱਚਿਆਂ ਨੂੰ ਹੀਣਤਾ ਦੀ ਭਾਵਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਅਸੀਂ ਸਮਾਜਿਕ ਤੌਰ 'ਤੇ ਅਪਮਾਨਿਤ ਮਹਿਸੂਸ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਵਾਰੇ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਾਂ ਪਰ ਕਿਸੇ ਨੇ ਵੀ ਇਸ ਸਕੂਲ ਦਾ ਨਾਮ ਬਦਲਣ ਲਈ ਕੋਈ ਉਪਰਾਲਾ ਨਹੀਂ ਕੀਤਾ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਕੂਲ ਦਾ ਨਾਂ ਬਦਲਣ ਸਬੰਧੀ ਤੁਰੰਤ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਬੱਚਿਆਂ ਵਿੱਚ ਪੈਦਾ ਹੋ ਰਹੀ ਹੀਣ ਭਾਵਨਾ ਨੂੰ ਰੋਕਿਆ ਜਾ ਸਕੇ ਅਤੇ ਉਨ੍ਹਾਂ ਦੀ ਪੜ੍ਹਾਈ ਤੇ ਮਾੜਾ ਅਸਰ ਨਾ ਪਵੇ।

ਇਸ ਸਕੂਲ ਦੇ ਨਾਂ ਦੀ ਪੁਸ਼ਟੀ ਕਰਦਿਆਂ ਸਕੂਲ ਅਧਿਆਪਕਾ ਮੈਡਮ ਪ੍ਰਤਿਭਾ ਸ਼ਰਮਾ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਸਕੂਲ ਦਾ ਨਾਂ ਹਰੀਜਨ ਬਸਤੀ ਚੱਲ ਰਿਹਾ ਹੈ ਜਿਸ ਨੂੰ ਬਦਲਿਆ ਜਾਣਾ ਚਾਹੀਦਾ ਹੈ। ਇਸ ਸਬੰਧੀ ਜਦੋਂ ਅਮਰਗੜ੍ਹ ਸਥਿਤ ਬਲਾਕ ਸਿੱਖਿਆ ਅਫਸਰ ਨਾਲ ਗੱਲਬਾਤ ਕਰਨ ਲਈ ਦਫ਼ਤਰ ਪਹੁੰਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਕੋਲ ਅਮਰਗੜ੍ਹ ਦੇ ਮਾਲ ਸੁਨਾਮ ਦਾ ਚਾਰਜ ਹੋਣ ਕਰਕੇ ਇੱਥੇ ਘੱਟ ਹੀ ਆਉਂਦੇ ਹਨ। ਇਸ ਸਬੰਧੀ ਨਾਇਬ ਤਹਿਸੀਲਦਾਰ ਅਮਰਗੜ੍ਹ ਜਸਕਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆ ਕੇ ਇਸ ਸਕੂਲ ਦਾ ਨਾਂ ਬਦਲਣ ਭੇਜਣਗੇ।

ABOUT THE AUTHOR

...view details