ਪੰਜਾਬ

punjab

ETV Bharat / city

ਬੀ.ਐਸ.ਐਨ.ਐਲ. ਮੁਲਾਜ਼ਮ ਟਾਵਰ 'ਤੇ ਚੜ੍ਹ ਪ੍ਰਸ਼ਾਸਨ ਵਿਰੁੱਧ ਕਰ ਰਹੇ ਰੋਸ ਪ੍ਰਦਸ਼ਨ - ਮਲੇਰਕੋਟਲਾ

ਮਲੇਰਕੋਟਲਾ 'ਚ ਬੀ.ਐਸ.ਐਨ.ਐਲ. ਦੇ ਠੇਕੇ 'ਤੇ ਭਰਤੀ 3 ਮੁਲਾਜ਼ਮਾਂ ਨੂੰ ਐਕਸਚੇਂਜ ਅੰਦਰ ਲੱਗੇ ਮੋਬਾਇਲ ਟਾਵਰ 'ਤੇ ਚੜਿਆਂ ਦੂਜਾ ਦਿਨ ਹੋ ਗਿਆ ਹੈ, ਬਾਕੀ ਮੁਲਾਜ਼ਮ ਐਕਸਚੇਂਜ ਬਾਹਰ ਭੁੱਖ ਹੜਤਾਲ ਦੇ ਨਾਲ-ਨਾਲ ਧਰਨੇ 'ਤੇ ਬੈਠੇ ਹੋਏ ਹਨ।

ਫ਼ੋਟੋ

By

Published : Aug 17, 2019, 5:38 AM IST

ਮਲੇਰਕੋਟਲਾ: ਬੀ.ਐਸ.ਐਨ.ਐਲ. ਐਂਡ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਲਗਾਤਾਰ 7ਵੇਂ ਦਿਨ ਆਪਣੀ ਮਗਾਂ ਨੂੰ ਲੈ ਕੇ ਭੁੱਖ ਹੜਤਾਲ ਜਾਰੀ ਹੈ। 3 ਮੁਲਾਜ਼ਮਾਂ ਵੱਲੋਂ ਲਗਾਤਾਰ ਮੋਬਾਇਲ ਟਾਵਰ 'ਤੇ ਚੜ੍ਹ ਕੇ ਪ੍ਰਦਸ਼ਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਟਾਵਰ 120 ਫੁੱਟ ਉੱਚਾ ਹੈ। ਜ਼ਿਕਰਯੋਗ ਹੈ ਕਿ ਮੁਸਾਜ਼ਮਾਂ ਵੱਲੋਂ ਬੀਤੇ 15 ਅਗਸਤ ਤੋਂ ਪ੍ਰਦਸ਼ਨ ਕੀਤਾ ਜਾ ਰਿਹਾ ਹੈ।

ਵੀਡੀਓ

ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 9 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਮਿਲਣ ਤੇ ਭਰੋਸਾਯੋਗ ਕਾਰਵਾਈ ਨਾ ਕਰਨ ਤੋਂ ਤੰਗ ਆ ਕੇ ਰੋਸ ਵਜੋਂ ਟਾਵਰ ਤੇ ਚੜ੍ਹ ਕੇ ਪ੍ਰਦਸ਼ਨ ਕੀਤਾ ਜਾ ਰਿਹਾ ਹੈ।

ਬੀ.ਐਸ.ਐਨ.ਐਲ. ਦੇ ਅਧਿਕਾਰੀਆਂ ਜੀ.ਐਮ ਅਤੇ ਡੀ.ਜੀ.ਐਮ ਮਾਲੇਰਕੋਟਲਾ, ਡੀ.ਟੀ.ਈ ਨੇ ਅਧਿਕਾਰੀਆਂ ਦੀਆਂ ਮੰਗਾਂ ਜਿਸ ਮੰਨੇ ਜਾਣ ਸਬੰਧੀ ਲਿਖਤੀ ਫੈਸਲੇ ਹੋਇਆ ਸੀ ਕਿ ਵਰਕਰਾਂ ਦੀਆਂ ਤਨਖਾਹਾਂ 15 ਦਿਨਾਂ ਵਿੱਚ ਅਤੇ ਟੈਂਡਰ ਕਰਕੇ ਵਰਕਰਾਂ ਨੂੰ ਕੰਮ ਤੇ ਬਹਾਲ ਕੀਤਾ ਜਾਵੇਗਾ, ਪਰ ਵਰਕਰਾਂ ਨੂੰ ਅਜੇ ਤੱਕ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਅਤੇ ਫੈਸਲੇ ਦੇ ਉਲਟ ਵਰਕਰਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ।

ਭੁੱਖ ਹੜਤਾਲ 'ਤੇ ਬੈਠੇ ਮੁਲਜ਼ਮਾਂ ਨੇ ਮੰਗ ਕੀਤੀ ਹੈ ਕਿ 6 ਜੁਲਾਈ ਨੂੰ ਹੋਏ ਫੈਸਲੇ ਨੂੰ ਜਲੱਦ ਲਾਗੂ ਕੀਤਾ ਜਾਵੇ ਤੇ ਵਰਕਰਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਕੇ ਮੁੜ ਕੰਮ ਤੇ ਬਹਾਲ ਕੀਤਾ ਜਾਵੇ ਉਨ੍ਹਾਂ ਮੰਗ ਕੀਤੀ ਹੈ ਕਿ ਜਲਦ ਹੀ ਮੁਲਾਜ਼ਮਾਂ ਦੀ ਤਨਖਾਹਾਂ ਵੀ ਜਾਰੀ ਕੀਤੀਆਂ ਜਾਣ।

ABOUT THE AUTHOR

...view details