ਸੰਗਰੂਰ: ਪਿੰਡ ਭਗਵਾਨਪੁਰ 'ਚ ਬੋਰਵੈਲ ਵਿੱਚ ਡਿੱਗੇ 2 ਸਾਲਾ ਫ਼ਤਿਹਵੀਰ ਦੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਲਾਪਰਵਾਹੀ ਕਾਰਨ ਮੌਤ ਹੋ ਚੁੱਕੀ ਹੈ। ਈਟੀਵੀ ਵੱਲੋਂ ਫ਼ਤਿਹਵੀਰ ਦੀ ਮੌਤ ਤੋਂ ਬਾਅਦ ਬੋਰਵੈਲ ਨਾ ਬੰਦ ਕੀਤੇ ਜਾਣ ਦੀ ਖ਼ਬਰ ਲਗਾਏ ਜਾਣ ਮਗਰੋਂ ਇਸ ਨੂੰ ਉਪਰੋਂ ਢੱਕ ਦਿਆ ਗਿਆ ਹੈ।
ਢੱਕਿਆ ਗਿਆ ਫ਼ਤਿਹਵੀਰ ਨੂੰ ਨਿਗਲਣ ਵਾਲਾ ਬੋਰਵੈਲ - fatehvir
ਫ਼ਤਿਹਵੀਰ ਜਿਸ ਬੋਰਵੈਲ ਵਿੱਚ ਡਿੱਗਿਆ ਸੀ ,ਹੁਣ ਉਸ ਬੋਰਵੈਲ ਨੂੰ ਢੱਕ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਕੀਤੀ ਜਾ ਰਹੀ ਅਗਲੀ ਜਾਂਚ ਦੇ ਕਾਰਨ ਇਸ ਨੂੰ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਕੀਤਾ ਗਿਆ ਪਰ ਮੁੜ ਕਿਸੇ ਤਰ੍ਹਾਂ ਦੇ ਹਾਦਸੇ ਤੋਂ ਬਚਾਅ ਲਈ ਇਸ ਨੂੰ ਉਪਰੋਂ ਢੱਕ ਦਿੱਤਾ ਗਿਆ ਹੈ।
ਫ਼ਤਿਹਵੀਰ ਦੀ ਮੌਤ ਤੋਂ ਬਾਅਦ ਵੀ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ। ਫ਼ਤਿਹਵੀਰ ਜਿਸ ਬੋਰਵੈਲ ਵਿੱਚ ਡਿੱਗਿਆ ਸੀ, ਉਹ ਬੋਰਵੈਲ ਰਾਹਤ ਕਾਰਜ ਖ਼ਤਮ ਹੋ ਜਾਣ ਤੋਂ ਬਾਅਦ ਵੀ ਖੁੱਲ੍ਹਾ ਸੀ। ਪ੍ਰਸ਼ਾਸਨ ਦੀ ਇਸ ਲਾਪਰਵਾਹੀ ਨੂੰ ਈਟੀਵੀ ਭਾਰਤ ਨੇ ਆਪਣੀ ਖ਼ਬਰ ਰਾਹੀਂ ਦਰਸਾਇਆ।
ਈਟੀਵੀ ਭਾਰਤ ਵੱਲੋਂ ਖ਼ਬਰ ਲਗਾਏ ਜਾਣ ਮਗਰੋਂ ਇਸ ਦਾ ਅਸਰ ਵੇਖਣ ਨੂੰ ਮਿਲਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਖੁੱਲ੍ਹੇ ਹੋਏ ਬੋਰਵੈਲ ਨੂੰ ਉਪਰੋਂ ਪੂਰੀ ਤਰ੍ਹਾਂ ਢੱਕ ਦਿੱਤਾ ਗਿਆ ਹੈ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ। ਹਲਾਂਕਿ ਬੋਰਵੈਲ ਨੂੰ ਅੱਗੇ ਦੀ ਜਾਂਚ ਲਈ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਕੀਤਾ ਗਿਆ ਹੈ।