ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਦਿਨ ਲਈ ਦਿੱਲੀ ਗਏ, ਜਿੱਥੇ ਕਾਂਗਰਸ ਕੋਲ 1 ਸੀਟ ਆਣੀ ਸੀ, ਉਨ੍ਹਾਂ ਦੇ ਕਾਰਨ ਉਹ ਵੀ ਨਹੀਂ ਆਈ।
'ਕੈਪਟਨ ਕਰਕੇ ਦਿੱਲੀ ਵਿੱਚ ਕਾਂਗਰਸ ਨਹੀਂ ਖੋਲ੍ਹ ਸਕੀ ਖਾਤਾ' - ਕੈਪਟਨ ਅਮਰਿੰਦਰ ਸਿੰਘ
ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਦਿਨ ਚੋਣ ਪ੍ਰਚਾਰ ਕਰਨ ਲਈ ਦਿੱਲੀ ਗਏ, ਪਹਿਲਾਂ ਜਿੱਥੇ ਕਾਂਗਰਸ ਕੋਲ 1 ਸੀਟ ਆਉਣੀ ਸੀ, ਉਨ੍ਹਾਂ ਦੇ ਕਾਰਨ ਉਹ ਵੀ ਨਹੀਂ ਆਈ।
ਸੰਗਰੂਰ ਪੁੱਜੇ ਭਗਵੰਤ ਮਾਨ
ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹਰ ਇੱਕ ਵਿਅਕਤੀ ਦਾ ਸਵਾਗਤ ਹੈ, ਪਰ ਜੋ ਬਿਨਾਂ ਸ਼ਰਤ ਤੋਂ ਨਾਰਾਜ਼ ਚੱਲ ਰਹੇ ਵਿਧਾਇਕ ਹਨ ਉਹ ਬਿਨਾਂ ਸ਼ਰਤ ਤੋਂ ਵਾਪਸ ਆ ਸਕਦੇ ਹਨ। ਇਸ ਦੌਰਾਨ ਮਾਨ ਨੇ ਕਿਹਾ ਕਿ ਦਿੱਲੀ ਵਾਸੀਆਂ ਨੇ ਉਨ੍ਹਾਂ ਦੀ ਪਾਰਟੀ ਨੂੰ ਵੋਟ ਕੰਮ ਵੇਖ ਕੇ ਪਾਈ ਹੈ, ਤੇ ਉਨ੍ਹਾਂ ਦੀ ਸਰਕਾਰ ਦਾ ਗਠਨ ਹੁੰਦੇ ਸਾਰ ਹੀ ਉਹ ਆਪਣਾ ਕੰਮ ਸ਼ੁਰੂ ਕਰ ਦੇਣਗੇ।
ਦਿੱਲੀ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸੀ ਕੀਤੀ ਹੈ। ਇਸ ਸਰਕਾਰ ਲਈ ਅਰਵਿੰਦ ਕੇਜਰੀਵਾਲ 16 ਫ਼ਰਵਰੀ ਨੂੰ ਰਾਮ ਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ।