ਸੰਗਰੂਰ: ਸੰਸਦ ਮੈਂਬਰ ਭਗਵੰਤ ਮਾਨ ਸੰਗਰੂਰ ਵਿਖੇ ਲੋਕਾਂ ਨੂੰ ਮਿਲਣ ਪੁੱਜੇ। ਇਸ ਦੌਰਾਨ ਭਗਵੰਤ ਮਾਨ ਨੇ ਸਰਕਾਰ ਦੇ ਬਜਟ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਸਂਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਮਾਨ ਨੇ ਕਿਹਾ ਕਿ ਬਜਟ 'ਚ ਆਮ ਲੋਕਾਂ ਤੇ ਕਿਸਾਨਾਂ ਲਈ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਲੋਕਾਂ ਦੀ ਉਮੀਦਾਂ 'ਤੇ ਖਰਾ ਨਹੀਂ ਉਤਰਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਲੋਕ ਤਾਂ ਅਜੇ ਜੀ.ਐਸ.ਟੀ. ਤੇ ਨੋਟਬੰਦੀ ਦੀ ਮਾਰ ਤੋਂ ਹੀ ਨਹੀਂ ਉਭਰੇ ਸਨ ਤੇ ਹੁਣ ਬਜਟ ਵਿੱਚ ਵੀ ਮੱਧ ਵਰਗ ਲਈ ਕੁੱਝ ਨਹੀਂ ਦਿੱਤਾ ਗਿਆ ਹੈ। ਇਸ ਮੌਕੇ ਭਗਵੰਤ ਮਾਨ ਨੇ ਸੰਨੀ ਦਿਓਲ 'ਤੇ ਤੰਜ ਕਸਦੇ ਹੋਇਆ ਕਿਹਾ ਕਿ ਇਹ ਕੋਈ 9 ਤੋਂ 5 ਦੀ ਡਿਊਟੀ ਨਹੀਂ ਹੈ ਜਿਸ ਨੂੰ ਉਨ੍ਹਾਂ ਸੋਚ ਲਿਆ ਕਿ ਫ਼ਿਲਮਾਂ ਤੇ ਸਿਆਸਤ ਨਾਲ-ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਨਹੀਂ, ਸਿਆਸਤ ਹੈ, ਇਥੇ ਡੰਮੀ ਨਹੀਂ ਚੱਲਣੀ ਖ਼ੁਦ ਕੰਮ ਕਰਨੇ ਪੈਣੇ ਹਨ।