ਸੰਗਰੂਰ: ਆਮ ਆਦਮੀ ਪਾਰਟੀ ਨਾਲ ਬਗਾਵਤ ਕਰ ਅਲੱਗ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਵਿਰੁੱਧ ਹੁਣ 'ਆਪ' ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਰਵਾਜ਼ੇ ਖੜਕਾਉਣ ਜਾ ਰਹੀ ਹੈ। ਇਸ ਦੀ ਜਾਣਕਾਰੀ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਦਿੱਤੀ।
ਹਰਪਾਲ ਚੀਮਾ ਨੇ ਕਿਹਾ ਕਿ ਸਪੀਕਰ ਵੱਲੋਂ ਵਿਧਾਨਸਭਾ 'ਚ ਕੋਈ ਵੀ ਵਧੀਆ ਰੋਲ ਅਦਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਵਿਰੁੱਧ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਸਪੀਕਰ ਵੱਲੋਂ ਸੁਖਪਾਲ ਖਹਿਰਾ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਦਾ ਕਾਰਨ ਇਹ ਵੀ ਹੈ ਕਿ ਸੁਖਪਾਲ ਖਹਿਰਾ ਪਹਿਲਾ ਕਾਂਗਸਰ 'ਚ ਸੀ ਉਸ ਤੋਂ ਬਾਅਦ ਉਹ 'ਆਪ' 'ਚ ਆਇਆ ਹੁਣ ਉਥੋਂ ਵੀ ਦਲ ਬਦਲ ਕੇ ਉਸ ਨੇ ਆਪਣੀ ਪਾਰਟੀ ਬਣਾ ਲਈ, ਖਹਿਰਾ ਦੀ ਇਨ੍ਹਾਂ ਹਰਕਤਾਂ ਤੋਂ ਇਹ ਹੀ ਸਾਬਿਤ ਹੋ ਰਿਹਾ ਹੈ ਕਿ ਉਸ ਨੇ ਮੁੜ ਕਾਂਗਰਸ ਵੱਲ ਜਾਣਾ ਹੈ ਤੇ ਇਸ ਲਈ ਕਾਂਗਰਸ ਸਰਕਾਰ ਉਨ੍ਹਾਂ ਦੀ ਦਿੱਤੀ ਸ਼ਿਕਾਇਤ 'ਤੇ ਕਾਰਵਾਈ ਨਹੀਂ ਕਰ ਰਹੀ ਹੈ।