ਪੰਜਾਬ

punjab

ETV Bharat / city

55 ਸਾਲਾਂ ਵਿਅਕਤੀ ਨੇ 10 ਸਾਲ ਦੀ ਨਾਬਾਲਗ ਬੱਚੀ ਦੇ ਨਾਲ ਕੀਤਾ ਬਲਾਤਕਾਰ - Sangrur rape news

ਸੰਗਰੂਰ ਦੇ ਇੱਕ ਇਲਾਕੇ ਵਿੱਚ 55 ਸਾਲਾਂ ਵਿਅਕਤੀ ਨੇ 10 ਸਾਲ ਦੀ ਨਾਬਾਲਗ ਬੱਚੀ ਦੇ ਨਾਲ ਜਬਰਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮਾਮਲੇ ਦੀ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

raping minor girl
ਨਾਬਾਲਗ ਬੱਚੀ ਦੇ ਨਾਲ ਕੀਤਾ ਬਲਾਤਕਾਰ

By

Published : Aug 27, 2022, 12:21 PM IST

Updated : Aug 27, 2022, 1:33 PM IST

ਸੰਗਰੂਰ:ਜ਼ਿਲ੍ਹੇ ਦੇ ਇੱਕ ਇਲਾਕੇ ਵਿੱਚ 55 ਸਾਲਾ ਵਿਅਕਤੀ ਨੇ ਨਾਬਾਲਗ ਬੱਚੀ ਦੇ ਨਾਲ ਬਲਾਤਕਾਰ ਦੀ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ 10 ਨਾਬਾਲਗ ਬੱਚੀ ਪਰਵਾਸੀ ਪਰਿਵਾਰ ਦੇ ਨਾਲ ਸਬੰਧਿਤ ਹੈ। ਲੋਹੇ ਦੇ ਕਬਾੜ ਦੀ ਦੁਕਾਨ ’ਤੇ ਕਰਕੇ ਪਰਿਵਾਰ ਆਪਣੇ ਘਰ ਦਾ ਗੁਜਾਰਾ ਕਰਦਾ ਹੈ।

ਮਿਲੀ ਜਾਣਕਾਰੀ ਮੁਤਾਬਿਕ ਨਾਬਾਲਗ ਬੱਚੀ ਆਪਣੇ ਘਰ ਦੇ ਤਲਾਬ ਦੇ ਵਿੱਚ ਬੱਤਖਾਂ ਦੇਖਣ ਲਈ ਗਈ ਸੀ ਤਾਂ ਉਸ ਨੂੰ ਮੁਲਜ਼ਮ ਵੱਲੋਂ ਚੁੱਕ ਕੇ ਝਾੜੀਆਂ ਵਿਚ ਲੈ ਕੇ ਆ ਗਿਆ ਅਤੇ ਉਸ ਦੇ ਹੱਥ ਪੈਰ ਬੰਨ੍ਹ ਕੇ ਉਸ ਨਾਲ ਬਲਾਤਕਾਰ ਦੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਝਾੜੀਆਂ ਕੋਲੋਂ ਲੰਘ ਰਹੇ ਲੋਕਾਂ ਨੇ ਜਦੋ ਬੱਚੀ ਦੀ ਆਵਾਜ਼ ਸੁਣੀ ਤਾਂ ਉਹ ਉਸ ਕੋਲ ਪਹੁੰਚੇ ਪਰ ਇਸ ਤੋਂ ਪਹਿਲਾਂ ਹੀ ਮੁਲਜ਼ਮ ਉੱਥੋ ਫਰਾਰ ਹੋ ਗਿਆ। ਪਰ ਬਾਅਦ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ।

ਨਾਬਾਲਗ ਬੱਚੀ ਦੇ ਨਾਲ ਕੀਤਾ ਬਲਾਤਕਾਰ

ਬੱਚੀ ਦੇ ਭਰਾ ਅਤੇ ਗੁਆਂਢੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਵਿਅਕਤੀ ਨੂੰ ਪਹਿਲਾਂ ਵੀ ਕਈ ਵਾਰ ਇਸ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਵੱਲੋਂ ਮੁਲਜ਼ਮ ਵਿਅਕਤੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਬੱਚੀ ਦੀ ਹਾਲਤ ਹੁਣ ਠੀਕ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮੇਂ ’ਤੇ ਨਾ ਪਹੁੰਚਿਆ ਤਾਂ ਇਹ ਵਿਅਕਤੀ ਬੱਚੀ ਨੂੰ ਮਾਰ ਵੀ ਸਕਦਾ ਸੀ।

ਇਸ ਮਾਮਲੇ ’ਤੇ ਐਸਐਚਓ ਸੌਰਭ ਸੱਭਰਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 23 ਤਰੀਕ ਨੂੰ ਬੱਚੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਬੱਚੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪਤਾ ਚੱਲਿਆ ਕਿ ਦੋਸ਼ੀ ਵਿਅਕਤੀ ਵੱਲੋਂ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਹੈ। ਫਰਾਰ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:ਨਰਸ ਦੇ ਕਤਲ ਦੀ ਵਾਰਦਾਤ ਨੂੰ ਇੱਕ ਦਿਨ ਵਿੱਚ ਕੀਤਾ ਟਰੇਸ, ਮੁਲਜ਼ਮ ਗ੍ਰਿਫ਼ਤਾਰ

Last Updated : Aug 27, 2022, 1:33 PM IST

ABOUT THE AUTHOR

...view details