ਪਟਿਆਲਾ:ਪਟਿਆਲਾ ਵਿੱਚ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਦਾ ਹੰਗਾਮਾ ਨਸ਼ੇ ਦੀ ਹਾਲਤ ਵਿੱਚ ਚਲਾ ਰਹੇ ਸੀ ਗੱਡੀ ਕਈ ਲੋਕਾਂ ਨੂੰ ਪੁਚਾਇਆ ਨੁਕਸਾਨ। ਜਦੋਂ ਪੁਲਿਸ ਨੇ ਨਾਕਾਬੰਦੀ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਉਪਰ ਵੀ ਗੱਡੀ ਚੜ੍ਹਆਉਣ ਲੱਗੇ ਸੀ।
ਇਨ੍ਹਾਂ ਦੋਵੇਂ ਹੀ ਨੌਜਵਾਨਾਂ ਨੇ ਨਸ਼ਾ ਇਨ੍ਹਾਂ ਜਿਆਦਾ ਕੀਤਾ ਹੋਇਆ ਸੀ ਕਿ ਇਨ੍ਹਾਂ ਤੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ। ਜਿਹੜੇ ਪੁਲਿਸ ਅਧਿਕਾਰੀਆਂ ਦੇ ਉੱਤੇ ਇਹ ਨਾਕਾਬੰਦੀ ਦੌਰਾਨ ਗੱਡੀ ਚੜ੍ਹਾਉਣ ਲੱਗੇ ਸੀ, ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਦਾ ਪਿੱਛਾ ਕਰਕੇ ਅਨਾਰਦਾਨਾ ਚੌਕ ਵਿੱਚ ਇਹਾਂ ਨੂੰ ਫੜਿਆ।
ਇਨ੍ਹਾਂ ਵਿੱਚੋ ਇੱਕ ਨੌਜਵਾਨ ਆਪਣਾ ਨਾਮ ਰਾਕੇਸ਼ ਕੁਮਾਰ ਦੱਸ ਰਿਹਾ ਹੈ ਅਤੇ ਦੂਜਾ ਸੰਦੀਪ ਕੁਮਾਰ ਅਤੇ ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਹਿਮਾਚਲ ਪ੍ਰਦੇਸ਼ ਕਾਂਗੜਾ ਦੇ ਰਹਿਣ ਵਾਲੇ ਹਾਂ। ਦੱਸ ਦਈਏ ਕਿ ਇਨ੍ਹਾਂ ਨੌਜਵਾਨਾਂ ਨੇ ਨਸ਼ਾ ਇਨ੍ਹਾਂ ਜ਼ਿਆਦਾ ਕੀਤਾ ਹੋਇਆ ਸੀ ਕਿ ਇਨ੍ਹਾਂ ਤੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ ਅਤੇ ਇਨ੍ਹਾਂ ਨੇ ਕਈ ਥਾਵਾਂ ਉੱਤੇ ਗੱਡੀ ਦੇ ਨਾਲ ਲੋਕਾਂ ਨੂੰ ਨੁਕਸਾਨ ਪਹੁੰਚਾਇਆ।
ਹਿਮਾਚਲ ਦੇ ਮੁੰਡਿਆਂ ਨੇ ਪਟਿਆਲਾ ਵਿੱਚ ਪਾ ਦਿੱਤਾ ਗਾਹ, ਨਸ਼ੇ ਦੀ ਹਾਲਤ 'ਚ ਕਈ ਲੋਕਾਂ ਨੂੰ ਗੱਡੀ ਨਾਲ ਕੀਤਾ ਜ਼ਖ਼ਮੀ ਫਿਲਹਾਲ ਜਦੋਂ ਇਨ੍ਹਾਂ ਨੌਜਵਾਨਾਂ ਨੂੰ ਮੌਕੇ ਉੱਤੇ ਕਾਬੂ ਕੀਤਾ ਗਿਆ ਤਾਂ ਪਹਿਲਾਂ ਇਹਨਾਂ ਦਾ ਕਹਿਣਾ ਸੀ ਕਿ ਅਸੀਂ ਉਤਰਾਖੰਡ ਦੇ ਰਹਿਣ ਵਾਲੇ ਹਾਂ ਅਤੇ ਫਿਰ ਇਹਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਾਂ। ਦੱਸ ਦਈਏ ਕਿ ਇਨ੍ਹਾਂ ਨੌਜਵਾਨਾਂ ਦੀ ਜੋ ਗੱਡੀ ਬਰਾਮਦ ਕੀਤੀ ਗਈ ਹੈ ਉਸ ਦਾ ਨੰਬਰ ਵੀ ਜੋ ਨੰਬਰ ਹੈ ਉਹ ਉਤਰਾਖੰਡ ਦਾ ਹੈ। ਇਨ੍ਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਪਟਿਆਲਾ ਦੇ ਕੋਤਵਾਲੀ ਥਾਣੇ ਵਿੱਚ ਲਜਾਇਆ ਗਿਆ ਹੈ, ਜਿੱਥੇ ਕਿ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :ਖੁਸ਼ਖਬਰੀ ! ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ਦਾ ਟਾਈਮ ਟੇਬਲ ਜਾਰੀ