ਪੰਜਾਬ

punjab

ETV Bharat / city

Vocational Teachers Union ਨੇ ਖੂਨ ਨਾਲ ਲਿਖਿਆ ਸਰਕਾਰ ਨੂੰ ਪੱਤਰ - ਭੀਖ ਮੰਗ

ਵੋਕੇਸ਼ਨਲ ਅਧਿਆਪਕ ਯੂਨੀਅਨ (Vocational Teachers Union) ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਖੂਨ ਨਾਲ ਮੰਗ ਪੱਤਰ ਲਿਖਿਆ ਹੈ ਜੋ ਪਿਛਲੇ 8 ਦਿਨਾਂ ਤੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਧਰਨੇ ’ਤੇ ਬੈਠੇ ਹੋਏ ਹਨ।

Vocational Teachers Union ਨੇ ਖੂਨ ਨਾਲ ਲਿਖਿਆ ਸਰਕਾਰ ਨੂੰ ਪੱਤਰ
Vocational Teachers Union ਨੇ ਖੂਨ ਨਾਲ ਲਿਖਿਆ ਸਰਕਾਰ ਨੂੰ ਪੱਤਰ

By

Published : Jun 16, 2021, 10:55 PM IST

ਪਟਿਆਲਾ:NSQF ਵੋਕੇਸ਼ਨਲ ਅਧਿਆਪਕ ਯੂਨੀਅਨ (Vocational Teachers Union) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 8 ਦਿਨਾਂ ਤੋ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਸਰਕਾਰ ’ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਇਸ ਸਬੰਧੀ ਪੰਜਾਬ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ NSQF ਵੋਕੇਸ਼ਨਲ ਅਧਿਆਪਕ ਯੂਨੀਅਨ (Vocational Teachers Union) ਪਿਛਲੇ 8 ਦਿਨਾਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਪੱਕੇ ਧਰਨੇ ’ਤੇ ਬੈਠੇ ਹਨ, ਪਰ ਸਰਕਾਰ ’ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ।

Vocational Teachers Union ਨੇ ਖੂਨ ਨਾਲ ਲਿਖਿਆ ਸਰਕਾਰ ਨੂੰ ਪੱਤਰ

ਇਹ ਵੀ ਪੜੋ: Board of Education: ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ OSD ਨੇ ਮੀਟਿੰਗ ਲਈ ਦਿੱਤਾ ਸੱਦਾ

ਉਹਨਾਂ ਨੇ ਕਿਹਾ ਕਿ ਉਹ ਪਿਛਲੇ 8 ਦਿਨਾਂ ਤੋਂ ਬੂਟ ਪਾਲਿਸ਼ ਕਰ, ਸ਼ਹਿਰ ਵਿੱਚ ਰੋਸ ਰੈਲੀਆਂ ਕਰ, ਭੀਖ ਮੰਗ, ਢੋਲ ਪ੍ਰਦਰਸ਼ਨ ਕਰ ਰਹੇ ਹਨ ਪਰ ਕੈਪਟਨ ਸਰਕਾਰ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਹੀ ਹੈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਖੂਨ ਨਾਲ ਮੰਗ ਪੱਤਰ ਲਿਖ ਰਹੇ ਹਨ ਤੇ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਨਾਲ ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਵੀ ਤੇਜ ਕਰ ਦੇਣਗੇ।

ਇਹ ਵੀ ਪੜੋ: ਭੱਲਕੇ ਤੋਂ ਕਲਮ ਛੋਡ ਪ੍ਰਦਰਸ਼ਨ ਤੇ ਡੀਸੀ ਦਫ਼ਤਰ ਦੇ ਮੁਲਾਜ਼ਮ

ABOUT THE AUTHOR

...view details