ਪਟਿਆਲਾ: ਕਿਸਾਨੀ ਅੰਦੋਲਨ 'ਚ ਇੱਕ ਨਵਾਂ ਮੋੜ ਆਇਆ ਹੈ। 26 ਜਨਵਰੀ ਤੋਂ ਮਾਯੂਸ ਹੋਏ ਕਿਸਾਨਾਂ 'ਚ ਜੋਸ਼ ਭਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਕੁੱਝ ਐਸਾ ਹੀ ਸਥਾਨਕ ਪਿੰਡ ਹੋਇਆ ਹੈ। ਪਿੰਡ ਵਾਸੀਆਂ ਨੇ ਇੱਕ ਮਤਾ ਪਾਸ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਹਰ ਪਰਿਵਾਰ ਦਾ ਇੱਕ ਮੈਂਬਰ ਦਿੱਲੀ ਸੰਘਰਸ਼ ਵੀ ਹੋਣਾ ਲਾਜ਼ਮੀ ਹੈ।
ਦਿੱਲੀ ਸੰਘਰਸ਼ 'ਚ ਜਾਣਾ ਜਾਂ ਜੁਰਮਾਨਾ
ਘੁਮਾਣਾ ਪਿੰਡ 'ਚ ਇਹ ਮਤਾ ਪਾਸ ਕੀਤਾ ਗਿਆ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਜਾਂ ਤਾਂ ਦਿੱਲੀ ਸੰਘਰਸ਼ ਜਾਣਾ ਜਾਂ 1100 ਰੁਪਏ ਜੁਰਮਾਨਾ ਦੇਣਾ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਪਿੰਡ ਵਾਸੀ ਦਾ ਕਹਿਣਾ ਹੈ ਕਿ ਵਸਨੀਕਾਂ ਕੋਲੋਂ ਪੈਸੇ ਵੀ ਇੱਕਠੇ ਕੀਤੇ ਜਾ ਰਹੇ ਹਨ।
ਦੋ ਹੀ ਵਿਕਲਪ: ਦਿੱਲੀ ਜਾਓ ਜਾਂ ਜੁਰਮਾਨਾ ਭਰੋ ਦਿੱਲੀ ਜਾਣ ਲਈ ਕੀਤੀ ਜਾਵੇਗੀ ਮਦਦ
ਪਿੰਡ ਵਾਸੀ ਨੇ ਦੱਸਿਆ ਕਿ ਵਸਨੀਕਾਂ ਤੋਂ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਇਹ ਪੈਸੇ ਉਨ੍ਹਾਂ ਦੀ ਜ਼ਮੀਨ ਦੇ ਮੁਤਾਬਕ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਅਣਸੁਖਾਂਵੀ ਘਟਨਾ ਵਾਪਰਦੀ ਹੈ ਤਾਂ ਉਸਦੀ ਮਦਦ ਲਈ ਇਹ ਪੈਸੇ ਕੰਮ ਆਉਣਗੇ। ਜੇਕਰ ਕੋਈ ਪੈਸਿਆਂ ਦੀ ਘਾਟ ਕਰਕੇ ਦਿੱਲੀ ਨਹੀਂ ਜਾਂਦਾ ਤਾਂ ਉਨ੍ਹਾਂ ਦੀ ਮਾਲੀ ਮਦਦ ਵੀ ਕੀਤੀ ਜਾਵੇਗੀ।
ਜਾਗਰੂਕ ਮੁਹਿੰਮ
ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੇ ਆਗੂਆਂ ਨੇ ਤਿਰੰਗਾ ਰੈਲੀ ਕੀਤੀ ਤੇ ਜਿਸ 'ਚ ਉਨ੍ਹਾਂ ਨੇ ਕਿਸਾਨਾਂ ਦੇ ਖਿਲਾਫ਼ ਦੁਰਪ੍ਰਚਾਰ ਕੀਤਾ ਹੈ। ਉਨ੍ਹਾਂ ਦੇ ਬਰਾਬਰ ਇਹ ਜਾਗਰੂਕ ਮੁਹਿੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅੱਜ ਵੀ ਆਪਣੀ ਹੱਕੀ ਮੰਗੀ ਲਈ ਡੱਟੇ ਹਨ।