ਪਟਿਆਲਾ:ਸ਼ਾਹੀ ਸ਼ਹਿਰ ਪਟਿਆਲਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਇਆ ਹਨ, ਜਿਥੇ 2 ਐਕਟੀਵਾ ਸਵਾਰ ਔਰਤਾਂ ਕੁੱਤੇ ਨੂੰ ਸਕੂਟਰੀ ਪਿੱਛੇ ਘੜੀਸ ਰਹੀਆਂ ਹਨ। ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ ਜੋ ਸੀਸੀਟੀਵੀ ਵਿੱਚ ਕੈਦ ਹੋਈਆ ਹਨ। ਤਸਵੀਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋਵੇ ਔਰਤਾਂ ਬੇਰਹਿੰਮੀ ਨਾਲ ਕੁੱਤੇ ਨੂੰ ਘਰੀਸਦੀਆਂ ਲੈ ਕੇ ਜਾ ਰਹੀਆਂ ਹਨ।
ਸ਼ਾਹੀ ਸ਼ਹਿਰ ’ਚ ਇਨਸਾਨੀਅਤ ਹੋਈ ਸ਼ਰਮਸਾਰ, ਔਰਤਾਂ ਨੇ ਬੇ-ਜ਼ੁਬਾਨ ’ਤੇ ਢਾਹਿਆ ਕਹਿਰ - ਸ਼ਾਹੀ ਸ਼ਹਿਰ
ਪਟਿਆਲਾ ਵਿੱਚ ਐਕਟੀਵਾ ਸਵਾਰ 2 ਔਰਤਾਂ ਨੇ ਕੁੱਤੇ ਨੂੰ ਸਕੂਟਰੀ ਪਿੱਛੇ ਬੰਨ੍ਹ ਘੜੀਸਿਆ, ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਸ਼ਾਹੀ ਸ਼ਹਿਰ ’ਚ ਇਨਸਾਨੀਅਤ ਹੋਈ ਸ਼ਰਮਸਾਰ
ਉਥੇ ਹੀ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੂਚਨਾਂ ਮਿਲੀ ਸੀ ਕਿ 2 ਮਹਿਲਾਵਾਂ ਆਪਣੀ ਸਕੂਟਰੀ ਦੇ ਪਿੱਛੇ ਇੱਕ ਕੁੱਤੇ ਨੂੰ ਲੈ ਕੇ ਜਾ ਰਹੀਆਂ ਹਨ ਜਿਸ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੇ ਤਾਂ ਪਤਾ ਲੱਗਾ ਕਿ ਉਹ ਔਰਤਾਂ ਡਰ ਕਾਰਨ ਭੱਜ ਗਈਆਂ ਹਨ ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਕੇਜਰੀਵਾਲ ਤੇ ਕੁੰਵਰ ਵਿਜੇ ਪ੍ਰਤਾਪ ਦੇ ਲੱਗੇ ਪੋਸਟਰ ਪਾੜੇ, ਮਾਹੌਲ ਬਣਿਆ ਤਣਾਅਪੂਰਨ