ਪਟਿਆਲਾ :1947 ਦਾ ਉਹ ਕਾਲਾ ਦੌਰ ਜਿਸ ਨੂੰ ਚੇਤੇ ਕਰ ਕੇ ਅੱਜ ਵੀ ਰੂਹ ਕੰਬ ਜਾਂਦੀ ਹੈ। ਭਾਰਤ ਅਤੇ ਪਾਕਿਸਤਾਨ ਦੀ ਉਸ ਵੰਡ ਨੇ ਜਿੱਥੇ ਵੱਡੇ ਪੱਧਰ 'ਤੇ ਕਤਲੇਆਮ ਕਰਵਾਇਆ, ਉੱਥੇ ਹੀ ਆਪਸੀ ਭਾਈਚਾਰੇ ਵਿੱਚ ਵੀ ਇੱਕ ਵੱਡੀ ਦਰਾਰ ਪਾ ਦਿੱਤੀ।
1947 ਦੀ ਵੰਡ ਨੂੰ ਚੇਤੇ ਕਰ ਕੇ ਅੱਜ ਵੀ ਰੂਹ ਕੰਬ ਜਾਂਦੀ ਹੈ - manohar singh sahni
1947 ਦੀ ਵੰਡ ਦਾ ਸ਼ਿਕਾਰ ਹੋਏ ਮਨੋਹਰ ਸਿੰਘ ਸਾਹਨੀ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਸਾਹਨੀ ਨੇ ਆਪਣੇ ਸੰਤਾਪ ਦੀ ਕਹਾਣੀ ਆਪਣੀ ਜ਼ੁਬਾਨੀ ਦੱਸੀ। ਉਨ੍ਹਾਂ ਕਿਹਾ ਕਿ 1947 ਦੀ ਵੰਡ ਨੂੰ ਚੇਤੇ ਕਰ ਕੇ ਅੱਜ ਵੀ ਰੂਹ ਕੰਬ ਜਾਂਦੀ ਹੈ।
1947 ਦੀ ਵੰਡ ਦਾ ਸ਼ਿਕਾਰ ਹੋਇਆ ਅਜਿਹਾ ਹੀ ਇੱਕ ਪਰਿਵਾਰ ਹੈ ਮਨੋਹਰ ਸਿੰਘ ਸਾਹਨੀ ਦਾ, ਜੋ ਹੁਣ ਪਟਿਆਲਾ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਸਾਹਨੀ ਨੇ ਆਪਣੇ ਸੰਤਾਪ ਦੀ ਕਹਾਣੀ ਆਪਣੀ ਜ਼ੁਬਾਨੀ ਦੱਸੀ। ਉਨ੍ਹਾਂ ਕਿਹਾ ਕਿ 1947 ਦੀ ਵੰਡ ਵੇਲੇ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰੇ ਦੇ ਲੋਕ ਇੱਕ ਦੂਜੇ ਦੇ ਖ਼ੂਨ ਦੇ ਧਿਆਏ ਸਨ, ਜਿਸ ਨੂੰ ਸੋਚ ਕੇ ਅੱਜ ਵੀ ਸੰਤਾਪ ਭੋਗਣ ਵਾਲੇ ਪਰਿਵਾਰਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਪਟਿਆਲਾ ਆਇਆ ਤਾਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਸਰਕਾਰ ਦੇ ਤੌਰ 'ਤੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਪਰ ਅੱਜ ਵੀ ਸਾਹਨੀ ਆਪਣੇ ਉਸ ਸੰਤਾਪ ਨੂੰ ਨਹੀਂ ਭੁੱਲ ਸਕੇ ਹਨ। ਉਨ੍ਹਾਂ ਕਿਹਾ ਕਿ ਸਾਡਾ ਬਹੁਤ ਕੁਝ ਪਾਕਿਸਤਾਨ ਵਿੱਚ ਰਹਿ ਗਿਆ ਅਤੇ ਜਦ ਉਹ ਚੇਤੇ ਕਰਦੇ ਹਨ ਤਾਂ ਉਨ੍ਹਾਂ ਦਾ ਦਿਲ ਕੰਬ ਉੱਠਦਾ ਹੈ।