ਪਟਿਆਲਾ : ਪੰਜਾਬ ਵਿੱਚ ਕੁੱਝ ਇਸ ਤਰ੍ਹਾਂ ਦੇ ਵਿਅਕਤੀ ਵੀ ਨੇ ਜੋ ਕਿ ਆਪਣੀ ਪੰਜਾਬ ਦੀ ਪੁਰਾਤਨ ਮਿੱਟੀ ਅਤੇ ਵਿਰਸੇ ਨਾਲ ਜੁੜੇ ਹੋਏ ਹਨ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣਾ ਵਿਰਸਾ ਅਤੇ ਪੁਰਾਤਨ ਸੱਭਿਆਚਾਰ ਨੂੰ ਭੁੱਲ ਚੁੱਕੀ ਹੈ। ਇਸ ਤਰ੍ਹਾਂ ਦੀ ਸੇਧ ਦੇ ਰਿਹਾ ਨਾਭਾ ਬਲਾਕ ਦੇ ਪਿੰਡ ਮੱਲੇਵਾਲ ਦਾ ਪ੍ਰੋਫੈਸਰ ਜੋੜਾ, ਜਿਸ ਨੇ ਆਪਣੇ ਖੇਤ ਵਿੱਚ ਡੇਢ ਏਕੜ ਵਿੱਚ 44 ਕਮਰਿਆਂ ਦਾ ਪੁਰਾਤਨ ਘਰ ਬਣਾ ਕੇ ਇਕ ਵੱਖਰਾ ਮਿੰਨੀ ਪਿੰਡ ਹੀ ਵਸਾ ਦਿੱਤਾ। ਇਸ ਮਿੰਨੀ ਪਿੰਡ ਨੂੰ "ਤਖ਼ਤ ਹਜ਼ਾਰਾ" ਦਾ ਨਾਮ ਦਿੱਤਾ ਗਿਆ ਹੈ।
ਮਿੰਨੀ ਪਿੰਡ ਬਣਾ ਕੇ ਇਹ ਪ੍ਰੋਫੈਸਰ ਜੋੜਾ ਨਵੀਂ ਪੀੜੀ ਲਈ ਬਣਿਆ ਅਨੌਖੀ ਮਿਸਾਲ - ਪਟਿਆਲਾ
ਪਟਿਆਲਾ : ਪੰਜਾਬ ਵਿੱਚ ਕੁੱਝ ਇਸ ਤਰ੍ਹਾਂ ਦੇ ਵਿਅਕਤੀ ਵੀ ਨੇ ਜੋ ਕਿ ਆਪਣੀ ਪੰਜਾਬ ਦੀ ਪੁਰਾਤਨ ਮਿੱਟੀ ਅਤੇ ਵਿਰਸੇ ਨਾਲ ਜੁੜੇ ਹੋਏ ਹਨ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣਾ ਵਿਰਸਾ ਅਤੇ ਪੁਰਾਤਨ ਸੱਭਿਆਚਾਰ ਨੂੰ ਭੁੱਲ ਚੁੱਕੀ ਹੈ। ਇਸ ਤਰ੍ਹਾਂ ਦੀ ਸੇਧ ਦੇ ਰਿਹਾ ਨਾਭਾ ਬਲਾਕ ਦੇ ਪਿੰਡ ਮੱਲੇਵਾਲ ਦਾ ਪ੍ਰੋਫੈਸਰ ਜੋੜਾ, ਜਿਸ ਨੇ ਆਪਣੇ ਖੇਤ ਵਿੱਚ ਡੇਢ ਏਕੜ ਵਿੱਚ 44 ਕਮਰਿਆਂ ਦਾ ਪੁਰਾਤਨ ਘਰ ਬਣਾ ਕੇ ਇਕ ਵੱਖਰਾ ਮਿੰਨੀ ਪਿੰਡ ਹੀ ਵਸਾ ਦਿੱਤਾ।
ਪ੍ਰੋਫੈਸਰ ਜੋੜਾ ਨਵੀਂ ਪੀੜੀ ਲਈ ਬਣਿਆ ਅਨੌਖੀ ਮਿਸਾਲ
ਪ੍ਰੋਫੈਸਰ ਜੋੜੇ ਨੇ ਹੁਣ ਤਕ ਇਸ ਮਿਨੀ ਪਿੰਡ ਵਸਾਉਣ ਲਈ 70 ਲੱਖ ਰੁਪਏ ਖਰਚ ਦਿੱਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅੱਗੇ ਵੀ ਉਹ ਜਾਰੀ ਰੱਖਣ ਲਈ ਕਰੀਬ ਡੇਢ ਕਰੋੜ ਰੁਪਏ ਖਰਚ ਕਰਨਗੇ। ਉਹਨਾਂ ਦਾ ਕਹਿਣਾ ਹੈ ਕਿ ਤਰੱਕੀ ਦੇ ਦੌਰ ਵਿੱਚ ਵੀ ਅਸੀਂ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਚਾਹੁੰਦੇ ਹਾਂ।
ਇਹ ਮਿਨੀ ਪਿੰਡ ਪੰਜਾਬ 'ਚ ਨਹੀਂ ਵਿਦੇਸ਼ਾਂ ਵਿੱਚ ਵੀ ਖਿੱਚ ਦਾ ਕੇਂਦਰ ਬਣ ਚੁੱਕਾ ਹੈ। ਇਸ ਲਈ ਪਿੰਡ ਦੇ ਹਰ ਇੱਕ ਸਖਸ ਨੇ ਇਸ ਪ੍ਰੋਫੈਸਰ ਜੋੜੇ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੀ ਪੀੜੀ ਲਈ ਮਿਸਾਲ ਦੇ ਤੌਰ ਤੇ ਨਵਾਜ਼ਿਆ।