ਪੰਜਾਬ

punjab

ETV Bharat / city

ਅਣਪਛਾਤਿਆਂ ਨੇ ਮਹਿਲਾ ਦਾ ਕੀਤਾ ਬੇਰਹਮੀ ਨਾਲ ਕਤਲ ਪੁੱਤਰ 'ਤੇ ਜਾਨਲੇਵਾ ਹਮਲਾ - 72 ਨੰਬਰ ਕੁਵਟਰ ਵਿਚ ਰਹਿਣ ਵਾਲੇ ਮਾਂ ਪੁੱਤ ਦੇ ਉਪਰ ਅਣਪਛਾਤੇ ਵਿਆਕਤੀਆਂ ਨੇ ਜਾਨਲੇਵਾ ਹਮਲਾ

ਪਟਿਆਲਾ ਦੇ ਦੁਖਨਿਵਾਰਨ ਸਾਹਿਬ ਵਿਖੇ ਸਥਿਤ 72 ਨੰਬਰ ਕੁਵਟਰ ਵਿਚ ਰਹਿਣ ਵਾਲੇ ਮਾਂ ਪੁੱਤ ਦੇ ਉਪਰ ਅਣਪਛਾਤੇ ਵਿਆਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ।

ਅਣਪਛਾਤਿਆ ਨੇ ਮਹਿਲਾ ਦਾ ਕੀਤਾ ਬੇਰਹਮੀ ਨਾਲ ਕਤਲ ਪੁੱਤਰ 'ਤੇ ਜਾਨਲੇਵਾ ਹਮਲਾ
ਅਣਪਛਾਤਿਆ ਨੇ ਮਹਿਲਾ ਦਾ ਕੀਤਾ ਬੇਰਹਮੀ ਨਾਲ ਕਤਲ ਪੁੱਤਰ 'ਤੇ ਜਾਨਲੇਵਾ ਹਮਲਾ

By

Published : May 22, 2022, 2:26 PM IST

ਪਟਿਆਲਾ: ਪਟਿਆਲਾ ਦੇ ਦੁਖਨਿਵਾਰਨ ਸਾਹਿਬ ਵਿਖੇ ਸਥਿਤ 72 ਨੰਬਰ ਕੁਵਟਰ ਵਿਚ ਰਹਿਣ ਵਾਲੇ ਮਾਂ ਪੁੱਤ ਦੇ ਉਪਰ ਅਣਪਛਾਤੇ ਵਿਆਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ 'ਚ ਸਤਵਿੰਦਰ ਕੌਰ ਨਾਮ ਦੀ ਮਹਿਲਾ ਦੀ ਮੌਤ ਹੋ ਗਈ। ਮਹਿਲਾ ਦੀ ਉਮਰ 48 ਸਾਲ ਹੈ ਅਤੇ ਇਸਦਾ ਬੇਟਾ ਹਮਲੇ 'ਚ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਜਿਸ ਦਾ ਇਲਾਜ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਚੱਲ ਰਿਹਾ ਹੈ ਲੜਕੇ ਦਾ ਨਾਮ ਮਨਪ੍ਰੀਤ ਸਿੰਘ ਹੈ ਉਮਰ 24 ਸਾਲ ਹੈ।

ਅਣਪਛਾਤਿਆ ਨੇ ਮਹਿਲਾ ਦਾ ਕੀਤਾ ਬੇਰਹਮੀ ਨਾਲ ਕਤਲ ਪੁੱਤਰ 'ਤੇ ਜਾਨਲੇਵਾ ਹਮਲਾ



ਦੂਜੇ ਪਾਸੇ ਆਲੇ-ਦੁਆਲੇ ਰਹਿਣ ਵਾਲੇ ਰਹਿਣ ਵਾਲੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਹਮਲਾ ਕਰਨ ਵਾਲਾ ਵਿਅਕਤੀ ਇਨ੍ਹਾਂ ਦਾ ਜਾਣਕਾਰ ਹੀ ਸੀ। ਹਮਲਾ ਕਰਨ ਵਾਲੇ ਹਮਲਾ ਕਰਕੇ ਜਦੋਂ ਨੀਚੇ ਉਤਰਿਆ ਤਾਂ ਉੱਪਰ ਖੜ੍ਹੀ ਮਹਿਲਾ ਵੱਲੋਂ ਵੱਲੋਂ ਉਪਰੋ ਰੌਲਾ ਪਾਇਆ ਗਿਆ। ਸਾਨੂੰ ਬਚਾ ਲਓ ਪਰ ਹੁਣ ਸਾਨੂੰ ਪਤਾ ਲੱਗ ਰਿਹਾ ਹੈ ਕਿ ਮਹਿਲਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਬੇਟਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।



ਇਸ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਡੀਐਸਪੀ ਮੋਹਿਤ ਮਲਹੋਤਰਾ ਵੱਲੋਂ ਦੱਸਿਆ ਗਿਆ ਕੀ ਹੁਣ ਤੱਕ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ। ਪਟਿਆਲਾ ਦੁਖਨਿਵਾਰਨ ਪਟਿਆਲਾ 'ਚ ਰਹਿਣ ਵਾਲੀ ਮਹਿਲਾ 'ਤੇ ਪੁੱਤਰ ਜਾਨ ਲੇਵਾ ਹਮਲਾ ਕੀਤਾ ਗਿਆ। ਇਸ ਮਹਿਲਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਪੁੱਤਰ ਬੁਰੀ ਤਰ੍ਹਾਂ ਜ਼ਖ਼ਮੀ ਜਿਸ ਦੀ ਉਮਰ 25 ਸਾਲਾਂ ਦਾ ਹੈ। ਉਹ ਬੁਰੀ ਤਰ੍ਹਾਂ ਜ਼ਖਮੀ ਹੈ। ਪੁਲਿਸ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਵੇਗੀ।

ਇਹ ਵੀ ਪੜ੍ਹੋ:-ਨਵਜੋਤ ਸਿੱਧੂ ਦੀ ਸੁਰੱਖਿਆ 'ਚ ਕੁਤਾਹੀ,ਬੈਰਕ 'ਚ ਨਸ਼ਾ ਤਸਕਰ ਵੀ ਸੀ ਬੰਦ

ABOUT THE AUTHOR

...view details