ਪੰਜਾਬ

punjab

ETV Bharat / city

ਪਟਿਆਲਾ ਫੋਕਲ ਪੁਆਇੰਟ 'ਚ ਲੱਗੀ ਭਿਆਨਕ ਅੱਗ - ਫੋਕਲ ਪੁਆਇੰਟ

ਪਟਿਆਲਾ ਦੇ ਫੋਕਲ ਪੁਆਇੰਟ ਤਰਪਾਲ ਅਤੇ ਪਲਾਸਟਿਕ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਕਾਬੂ ਪਾਉਣ ਲਈ ਫਾਇਰ ਬ੍ਰਿਗੇਡ 50 ਗੱਡੀਆਂ ਲੱਗ ਚੁੱਕੀਆਂ ਹਨ, ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ।

ਪਟਿਆਲਾ ਫੋਕਲ ਪੁਆਇੰਟ 'ਚ ਲੱਗੀ ਭਿਆਨਕ ਅੱਗ
ਪਟਿਆਲਾ ਫੋਕਲ ਪੁਆਇੰਟ 'ਚ ਲੱਗੀ ਭਿਆਨਕ ਅੱਗ

By

Published : Nov 5, 2021, 10:51 PM IST

ਪਟਿਆਲਾ:ਪਟਿਆਲਾ(Patiala) ਦੇ ਫੋਕਲ ਪੁਆਇੰਟ ਤਰਪਾਲ ਅਤੇ ਪਲਾਸਟਿਕ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਕਾਬੂ ਪਾਉਣ ਲਈ ਫਾਇਰ ਬ੍ਰਿਗੇਡ 50 ਗੱਡੀਆਂ ਲੱਗ ਚੁੱਕੀਆਂ ਹਨ, ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ।

ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ। ਫੋਕਲ ਪੁਆਇੰਟ ਐਸੋਸੀਏਸ਼ਨ ਪ੍ਰਧਾਨ ਨੇ ਕਿਹਾ ਕਿ 1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਪਟਿਆਲਾ ਫੋਕਲ ਪੁਆਇੰਟ 'ਚ ਲੱਗੀ ਭਿਆਨਕ ਅੱਗ

ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਾਰੀ ਆਸ਼ਤਬਾਜੀ ਕਾਰਨ ਅੱਗ ਲੱਗੀ ਹੈ। ਫੋਕਲ ਪੁਆਇੰਟ ਕਾਫ਼ੀ ਫੈਕਟਰੀਆਂ ਨੇ ਜਿਸ ਕਰਕੇ ਫੋਕਲ ਪੁਆਇੰਟ ਇੰਡਸਟਰੀ ਐਸੋਸ਼ੀਏਸ਼ਨ(Focal Point Industry Association) ਵੱਲੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗੀ ਹੋਈ ਸੀ, ਪਰ ਗੱਡੀ ਨਾ ਮਿਲਣ ਕਾਰਨ ਅਤੇ ਅੱਜ ਅੱਧਾ ਘੰਟਾ ਦੇਰੀ ਨਾਲ ਫਾਇਰ ਬਿਗ੍ਰੇਡ ਦੀ ਗੱਡੀ ਆਈ ਅਤੇ ਅੱਗ ਤੇ ਕਾਬੂ ਪਾਉਣ ਲਈ ਬਹੁਤ ਸਮਾਂ ਲੱਗ ਰਿਹਾ ਹੈ। ਪਰ ਅੱਗ ਇੰਨੀ ਜ਼ਿਆਦਾ ਲੱਗਦੀ ਹੈ, ਪੂਰੀ ਫੈਕਟਰੀ ਵਿੱਚ ਅੱਗ ਦਿਖਾਈ ਦੇ ਰਹੀ ਹੈ।

ਫਾਇਰ ਬਿਗ੍ਰੇਡ ਦੇ ਅਧਿਕਾਰੀ(Fire brigade officers) ਵੱਲੋਂ ਕਿਹਾ ਗਿਆ ਕਿ ਸਾਨੂੰ ਜਦੋਂ ਸੂਚਨਾ ਮਿਲੀ ਅਸੀਂ ਮੌਕੇ ਤੇ ਪਹੁੰਚ ਕੇ ਅਤੇ ਹੁਣ ਤੱਕ 50 ਗੱਡੀਆਂ ਆ ਚੁੱਕੀਆਂ ਹਨ ਅਤੇ ਅੱਗ ਤੇ ਕਾਬੂ ਪਾ ਲਿਆ ਜਾਵੇਗਾ। ਅੱਗ ਲੱਗਣ ਦੇ ਕਾਰਨਾਂ ਦਾ ਹਾਲ਼ੇ ਤੱਕ ਕੁੱਝ ਨਹੀਂ ਪਤਾ ਨਹੀਂ ਲੱਗਿਆ।

ਇਹ ਵੀ ਪੜ੍ਹੋ:ਭੈਣ ਭਰਾਵਾਂ ਦੀ ਇੱਕ ਹਾਦਸੇ 'ਚ ਦਰਦਨਾਕ ਮੌਤ

ABOUT THE AUTHOR

...view details