ਪਟਿਆਲਾ: ਮਿੰਨੀ ਸੈਕਟਰ ਦੇ ਸਾਹਮਣੇ ਅਕਾਲੀ ਦਲ ਬਾਦਲ ਨੇ ਇੱਕ ਵਿਸ਼ਾਲ ਧਰਨਾ ਦਿੱਤਾ ਹੋਇਆ ਹੈ। ਸਰਕਾਰ ਵਿਰੁੱਧ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਖਾਸ ਤੌਰ 'ਤੇ ਪਹੁੰਚ ਕੇ ਪ੍ਰਦਰਸ਼ਨ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਿਕਰਮ ਸਿੰਘ ਮਜੀਠੀਆ ਚੰਦੂਮਾਜਰਾ ਸਣੇ ਸਮੂਚੀ ਅਕਾਲੀ ਲੀਡਰਸ਼ਿਪ ਨੇ ਧਰਨੇ 'ਚ ਪਹੁੰਚ ਕੀਤੀ।
ਪਟਿਆਲਾ 'ਚ ਚਲ ਰਹੇ ਧਰਨੇ 'ਚ ਸੁਖਬੀਰ ਬਾਦਲ ਨੇ ਸਰਕਾਰ 'ਤੇ ਕੀਤੇ ਸ਼ਬਦੀ ਹਮਲੇ - ਕਾਂਗਰਸ ਸਰਕਾਰ
ਮਿੰਨੀ ਸੈਕਟਰ ਦੇ ਸਾਹਮਣੇ ਅਕਾਲੀ ਦਲ ਬਾਦਲ ਨੇ ਇੱਕ ਵਿਸ਼ਾਲ ਧਰਨਾ ਦਿੱਤਾ। ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਆਗੂਆਂ ਨੇ ਕਾਂਗਰਸ ਸਰਕਾਰ ਵਿਰੁੱਧ ਕਈ ਨਿਸ਼ਾਨੇ ਵਿਨ੍ਹੇ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਵਿਰੁੱਧ ਕਈ ਨਿਸ਼ਾਨੇ ਵਿਨ੍ਹੇ। ਸੁਖਬੀਰ ਸਿੰਘ ਬਾਦਲ ਨੇ ਧਰਨੇ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਸਰਕਾਰ ਨੂੰ ਸ਼ਬਦੀ ਹਮਲਿਆਂ ਨਾਲ ਘੇਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸਰਕਾਰ ਵਿਰੁੱਧ ਧਰਨਾ ਜਾਰੀ ਰਹੇਗਾ। ਕਾਂਗਰਸੀ ਵਿਧਾਇਕਾ ਨੂੰ ਵੀ ਸੁਖਬੀਰ ਬਾਦਲ ਨੇ ਆੜ੍ਹੇ ਹੱਥੀ ਲਾਇਆ।
ਸੁਖਬੀਰ ਬਾਦਲ ਤੋਂ ਪਹਿਲਾ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵਿਰੁੱਧ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇ ਧਾਰਾ 144 ਲਾਵੇ ਜਾ ਉਨ੍ਹਾਂ ਨੂੰ ਜੇਲ 'ਚ ਬੰਦ ਕਰੇ ਪਰ ਉਨ੍ਹਾਂ ਦਾ ਸਰਕਾਰ ਵਿਰੁੱਧ ਧਰਨਾ ਜਾਰੀ ਰਹੇਗਾ। ਸਰਕਾਰ ਤੇ ਗੈਂਗਸਟਰਾਂ ਨੂੰ ਜੋੜਦੇ ਹੋਏ ਉਨ੍ਹਾਂ ਕਿਹਾ ਕਿ ਜੇਲਾਂ 'ਚੋਂ ਫੋਨ ਮਿਲ ਰਹੇ ਹਨ। ਗੈਂਗਸਟਰਾਂ ਵੱਲੋਂ ਲੀਡਰਾਂ ਦੇ ਕਹਿਣ 'ਤੇ ਉਨ੍ਹਾਂ ਨੂੰ ਧਮਕਾਇਆ ਜਾ ਚੁੱਕਾ ਹੈ ਲੇਕਿਨ ਉਹ ਡਰਨ ਵਾਲੇ ਨਹੀਂ ਹਨ।