ਪਟਿਆਲਾ: ਫੋਰਟਿਸ ਹਸਪਤਾਲ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਨੂੰ ਕਿਡਨੀ ਦੀ ਬਿਮਾਰੀਆਂ ਬਾਰੇ ਜਾਗਰੁਕ ਕੀਤਾ ਗਿਆ।
ਪਟਿਆਲਾ: ਕਿਡਨੀ ਰੋਗਾਂ ਬਾਰੇ ਜਾਗਰੁਕ ਕਰਨ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ - ਕਿਡਨੀ ਰੋਗਾਂ ਸਬੰਧੀ ਵਿਸ਼ੇਸ਼ ਸੈਮੀਨਾਰ
ਪਟਿਆਲਾ ਵਿਖੇ ਫੋਰਟਿਸ ਹਸਪਤਾਲ ਵੱਲੋਂ ਲੋਕਾਂ ਨੂੰ ਕਿਡਨੀ ਸਬੰਧਤ ਬਿਮਾਰੀਆਂ ਬਾਰੇ ਜਾਗਰੁਕ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ 'ਚ ਲੋਕਾਂ ਨੂੰ ਕਿਡਨੀ ਦੀ ਬਿਮਾਰੀ, ਇਸ ਦੇ ਇਲਾਜ, ਖਾਣ-ਪੀਣ ਸਬੰਧੀ ਆਦਤਾਂ ਤੇ ਬਚਾਅ ਬਾਰੇ ਜਾਗਰੁਕ ਕੀਤਾ ਗਿਆ।

ਇਸ ਬਾਰੇ ਕਿਡਨੀ ਰੋਗਾਂ ਦੇ ਮਾਹਿਰ ਡਾ. ਸੁਨੀਲ ਨੇ ਦੱਸਿਆ ਕਿ ਕਿਡਨੀ ਦੇ ਰੋਗ ਜ਼ਿਆਦਾਤਰ ਸਾਡੀ ਖਾਣ-ਪੀਣ ਦੀ ਗ਼ਲਤ ਆਦਤਾਂ ਕਾਰਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਚੰਗਾ ਤੇ ਸੰਤੁਲਤ ਭੋਜਨ ਕਰੀਏ। ਉਨ੍ਹਾਂ ਦੱਸਿਆ ਕਿ ਸਾਨੂੰ ਹਮੇਸ਼ਾ ਸਮੇਂ 'ਤੇ ਭੋਜਨ ਕਰਨਾ ਚਾਹੀਦਾ ਹੈ ਤੇ ਪ੍ਰੋਸੈਸਡ ਫੂਡ, ਬਿਨ੍ਹਾਂ ਡਾਕਟਰੀ ਸਲਾਹ ਦੇ ਕਿਸੇ ਵੀ ਤਰ੍ਹਾਂ ਦੀਆਂ ਦਵਾਈਆਂ ਆਦਿ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਸੈਰ ਕਰਨਾ ਅਤੇ ਕਸਰਤ ਕਰਨੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।
ਡਾ. ਸੁਨੀਲ ਨੇ ਦੱਸਿਆ ਕਿ ਕਿਡਨੀ ਦੇ ਰੋਗ ਹੋਣ ਦਾ ਮੁੱਖ ਕਾਰਨ ਸਹੀ ਖਾਣ-ਪੀਣ ਨਾ ਹੋਣ, ਵਧੇਰੇ ਨਮਕ ਦਾ ਇਸਤੇਮਾਲ ਤੇ ਦਵਾਈਆਂ ਦੇ ਵਧੇਰੇ ਇਸਤੇਮਾਲ ਆਦਿ ਨਾਲ ਹੁੰਦੇ ਹਨ। ਕਿਡਨੀ ਦੀ ਬਿਮਾਰੀ ਦੇ ਲਛਣ ਬੱਲਡ ਪ੍ਰੈਸ਼ਰ ਨਾਰਮਲ ਨਾ ਹੋਣਾ, ਚਿਹਰੇ ਅਤੇ ਪੈਰਾਂ 'ਚ ਸੋਜ ਆਉਣੀ, ਖਾਣ-ਪੀਣ 'ਚ ਅਰੁਚਿ, ਉਲਟੀ ਜਾ ਉਭਕਾਈ, ਖ਼ੂਨ ਪਤਲਾ ਹੋਣਾ, ਲੰਮੇ ਸਮੇਂ ਤੋਂ ਥਕਾਵਟ ਦਾ ਅਹਿਸਾਸ ਹੋਣਾ ਅਜਿਹੇ ਲਛਣ ਕਿਡਨੀ ਰੋਗ ਦੀ ਨਿਸ਼ਾਨੀ ਹੋ ਸਕਦੇ ਹਨ। ਅਜਿਹੇ ਲਛਣ ਵਿਖਾਈ ਦੇਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਹਜ਼ਾਰਾਂ ਲੋਕ ਕਿਡਨੀ ਟਰਾਂਸਪਲਾਂਟ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਡਨੀ ਰੋਗਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੁਕ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਇਸ ਤੋਂ ਬਚਾਇਆ ਜਾ ਸਕੇ।