ਪਟਿਆਲਾ:ਜ਼ਿਲ੍ਹਾ ਅਦਾਲਤ ਵਿੱਚ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਜੱਜ ਸੀਨੀਅਰ ਡਵੀਜਨ ਮੋਨਿਕਾ ਸ਼ਰਮਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਸਬੰਧੀ ਖੁਲਾਸੇ ਕਰਨ ਦੀ ਗੱਲ ਆਖੀ।
ਪੇਸ਼ੀ ਦੌਰਾਨ ਆਏ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਜੋ ਪੇਸ਼ੀ ਹੋਈ ਹੈ ਉਹ ਮੈਡੀਸਨ ਮਾਫੀਆ ਨੂੰ ਲੈ ਕੇ ਹੋਈ ਹੈ ਅਤੇ ਉਹ ਹੁਣ ਜੱਜ ਸਾਹਿਬਾ ਦੇ ਅੱਗੇ ਵੀ ਬੇਨਤੀ ਕਰਨਗੇ ਅਤੇ ਸਾਬਕਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਘਪਲਿਆਂ ਦੀਆਂ ਵੀਡੀਓ ਵੀ ਨਸ਼ਰ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਇਨ੍ਹਾਂ ਦੀ ਸਰਕਾਰ ਹੁੰਦੀ ਸੀ ਅਤੇ ਜਦੋਂ ਬ੍ਰਹਮ ਮੋਹਿੰਦਰਾ ਕੈਬਨਿਟ ਮੰਤਰੀ ਹੁੰਦੇ ਸੀ ਤਾਂ ਕਈ ਘਪਲੇ ਇਨ੍ਹਾਂ ਨੇ ਉਸ ਸਮੇਂ ਕੀਤੇ ਅਤੇ ਕਈ ਸਬੂਤ ਇਨ੍ਹਾਂ ਨੇ ਕਾਗ਼ਜ਼ਾਂ ਦੇ ਵਿੱਚ ਮਿਟਾ ਦਿੱਤੇ ਪਰ ਜੋ ਵੀਡੀਓ ਸਬੂਤ ਪਏ ਹਨ ਉਸ ਨੂੰ ਇਹ ਕਿਸ ਤਰ੍ਹਾਂ ਮਿਟਾਉਂਣਗੇ ਉਹ ਜਲਦ ਹੀ ਉਹ ਵੀਡੀਓ ਉਨ੍ਹਾਂ ਦੇ ਕੋਲ ਪਹੁੰਚਣਗੀਆਂ ਜਿਨ੍ਹਾਂ ਨੂੰ ਉਹ ਜਲਦ ਹੀ ਮੀਡੀਆ ਦੇ ਸਾਹਮਣੇ ਨਸ਼ਰ ਕਰਨਗੇ।