ਪੰਜਾਬ

punjab

ETV Bharat / city

ਦਿਨ-ਦਿਹਾੜੇ ਕਾਲਜ ਅੱਗੇ ਚੱਲੀਆਂ ਗੋਲੀਆਂ - ਸਰਕਾਰੀ ਰਿਪੁਦਮਨ ਕਾਲਜ

ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਦੇ ਸਾਹਮਣੇ ਉਸ ਵੇਲੇ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਚਿੱਟੇ ਦਿਨ ਹੀ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਕ ਤੋਂ ਬਾਅਦ ਇੱਕ ਤਾਬੜਤੋੜ ਗੋਲੀਆਂ ਚੱਲੀਆਂ ਤੇ ਇਸ ਦੌਰਾਨ ਇੱਕ ਨੌਜਵਾਨ ਜਖਮੀ ਹੋ ਗਿਆ।

ਦਿਨ-ਦਿਹਾੜੇ ਕਾਲਜ ਅੱਗੇ ਚੱਲੀਆਂ ਗੋਲੀਆਂ
ਦਿਨ-ਦਿਹਾੜੇ ਕਾਲਜ ਅੱਗੇ ਚੱਲੀਆਂ ਗੋਲੀਆਂ

By

Published : Jul 22, 2021, 4:44 PM IST

ਨਾਭਾ: ਪੰਜਾਬ ਵਿੱਚ ਦਿਨੋਂ ਦਿਨ ਗੁੰਡਾਗਰਦੀ ਦੀਆਂ ਲਗਾਤਾਰ ਵਾਰਦਾਤਾਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਹੁਣ ਗੁੰਡਾਗਰਦੀ ਇੰਨੀ ਵਧ ਚੁੱਕੀ ਹੈ ਕਿ ਸ਼ਰੇਆਮ ਚਿੱਟੇ ਦਿਨ ਹੀ ਗੋਲੀਆਂ ਚੱਲਣ ਦੀਆਂ ਘਟਨਾਵਾਂ ਵੀ ਲਗਾਤਾਰ ਵਧ ਰਹੀਆਂ ਹਨ ਇਸੇ ਤਰ੍ਹਾਂ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਦੇ ਸਰਕਾਰੀ ਕਾਲਜ ਗਰਾਊਂਡ ਦੇ ਸਾਹਮਣੇ ਜਿੱਥੇ ਨੌਜਵਾਨ ਸੁਰਵਿੰਦਰ ਸਿੰਘ ਜੋ ਕਿ ਆਈਲੈਟਸ ਦੀ ਕਲਾਸ ਲਗਾ ਕੇ ਥੱਲੇ ਆਇਆ ਤਾਂ ਥਾਰ ਵਿੱਚ ਸਵਾਰ 6-7 ਨੌਜਵਾਨਾਂ ਨੇ ਉਸ ’ਤੇ ਪਹਿਲਾਂ ਡੰਡਿਆਂ ਨਾਲ ਹਮਲਾ ਕੀਤਾ ਅਤੇ ਨਾਲ ਹੀ ਗੋਲੀਆਂ ਦੇ ਫਾਇਰ ਵੀ ਕੱਢ ਦਿੱਤੇ।

ਦਿਨ-ਦਿਹਾੜੇ ਕਾਲਜ ਅੱਗੇ ਚੱਲੀਆਂ ਗੋਲੀਆਂ

ਇਹ ਵੀ ਪੜੋ: ਕਿਵੇਂ ਹੋਈ 11 ਦਿਨ ਦੀ ਬੱਚੀ ਦੀ ਦਰਦਨਾਕ ਮੌਤ, ਕੌਣ ਹੈ ਮੌਤ ਦਾ ਜ਼ਿੰਮੇਵਾਰ ?

ਇਸ ਦੌਰਾਨ ਇੱਕ ਫਾਇਰ ਸਰਵਿੰਦਰ ਸਿੰਘ ਦੇ ਪੱਟ ’ਤੇ ਲੱਗਿਆ, ਗਨੀਮਤ ਇਹ ਰਹੀ ਕਿ ਸਰਵਿੰਦਰ ਸਿੰਘ ਪੈਂਟ ਦੀ ਜੇਬ ਵਿੱਚ ਮੋਬਾਇਲ ਪਾਇਆ ਸੀ ਅਤੇ ਮੋਬਾਇਲ ਨੂੰ ਪਾਰ ਕਰਕੇ ਗੋਲੀ ਪੱਟ ਵਿੱਚ ਲੱਗੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸਰਵਿੰਦਰ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਮੌਕੇ ਤੇ ਪੀੜਤ ਸਰਵਿੰਦਰ ਸਿੰਘ ਨੇ ਕਿਹਾ ਕਿ ਮੈਂ ਆਇਲਟਸ ਦੀ ਕਲਾਸ ਲਗਾ ਕੇ ਜਦੋਂ ਥੱਲੇ ਮੈਂ ਕੁਝ ਖਾਣ ਲਈ ਇੱਕ ਦੁਕਾਨ ’ਤੇ ਰੁਕਿਆ ਤਾਂ ਥਾਰ ਵਿਚ ਛੇ ਸੱਤ ਨੌਜਵਾਨ ਆਏ ਜਿਸ ਵਿਚ ਇਕ ਪੋਲੋ ਅਤੇ ਰਵੀ ਤੋਂ ਇਲਾਵਾ ਹੋਰ ਨੌਜਵਾਨ ਵੀ ਸਨ ਉਨ੍ਹਾਂ ਨੇ ਮੇਰੇ ਤੇ ਹਮਲਾ ਕਰ ਦਿੱਤਾ।

ਇਸ ਮੌਕੇ ਤੇ ਜਾਂਚ ਅਧਿਕਾਰੀ ਲਾਲ ਚੰਦ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਕਿ ਇਕ ਨੌਜਵਾਨ ਦੇ ਪੱਟ ਵਿੱਚ ਗੋਲੀ ਲੱਗੀ ਹੈ ਅਤੇ ਅਸੀਂ ਮਾਮਲੇ ਦੀ ਜਾਂਚ ਕਰ ਰਿਹਾ ਪਤਾ ਲੱਗਿਆ ਹੈ ਕਿ ਥਾਰ ਵਿਚ ਸਵਾਰ ਛੇ ਸੱਤ ਨੌਜਵਾਨ ਆਈ ਸੀ ਅਤੇ ਉਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਹੈ ਅਸੀਂ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਰਹੇ ਹਾਂ।

ਇਹ ਵੀ ਪੜੋ: ਕੱਚੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ

ABOUT THE AUTHOR

...view details