ਪਟਿਆਲਾ: ਨਿਗਮ ਦਫ਼ਤਰ ਦੇ ਨੇੜੇ ਐਨਆਈਐਸ ਚੌਂਕ 'ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਤੋਂ ਕੁਝ ਦੂਰੀ 'ਤੇ ਦੋ ਧਿਰਾਂ ਵਿਚਾਲੇ ਆਪਸੀ ਝੜਪ ਤੋਂ ਬਾਅਦ ਗੋਲੀਆਂ ਚੱਲੀਆਂ।
ਇਸ ਖ਼ੂਨੀ ਝੜਪ 'ਚ 2 ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਵਾਰਦਾਤ ਤੋਂ ਬਾਅਦ ਪੁਲਿਸ ਸਖ਼ਤੇ 'ਚ ਆ ਗਈ ਹੈ। ਜ਼ਖ਼ਮੀਆਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਮੁੱਖ ਮੰਤਰੀ ਦੇ ਪ੍ਰੋਗਰਾਮ ਤੋਂ ਕੁਝ ਦੂਰੀ 'ਤੇ ਚੱਲੀਆਂ ਗੋਲੀਆਂ, 2 ਗੰਭੀਰ ਜ਼ਖ਼ਮੀ ਜ਼ਿਕਰਯੋਗ ਹੈ ਕਿ ਇਸ ਚੌਕ ਤੋਂ ਕੁਝ ਦੂਰੀ 'ਤੇ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਪ੍ਰੋਗਰਾਮ ਸੀ ਜੋ ਕਿ ਥੋੜ੍ਹੀ ਦੇਰ ਪਹਿਲਾ ਹੀ ਖ਼ਤਮ ਹੋਇਆ ਸੀ। ਮੁੱਖ ਮੰਤਰੀ ਦੇ ਸ਼ਹਿਰ 'ਚ ਮੌਜੂਦ ਹੋਣ ਤੋਂ ਬਾਅਦ ਵੀ ਪੁਲਿਸ ਦੀ ਚੌਕਸੀ 'ਤੇ ਇਹ ਸਵਾਲੀਆ ਨਿਸ਼ਾਨ ਹੈ।
ਮੁੱਖ ਮੰਤਰੀ ਦੇ ਪ੍ਰੋਗਰਾਮ ਤੋਂ ਕੁਝ ਦੂਰੀ 'ਤੇ ਚਲੀਆਂ ਗੋਲੀਆਂ, 2 ਗੰਭੀਰ ਜ਼ਖ਼ਮੀ ਮੌਕੇ 'ਤੇ ਮੌਜੂਦ ਚਸ਼ਮਦੀਦ ਦਾ ਕਹਿਣਾ ਹੈ ਕਿ ਇਥੇ 5 ਤੋਂ 6 ਗੋਲੀਆਂ ਚੱਲੀਆਂ। ਇਸ ਸਾਰੀ ਘਟਨਾ 'ਤੇ ਡੀਐਸਪੀ ਯੋਗੇਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਫਤੀਸ਼ ਜਾਰੀ ਹੈ। ਇਸ ਘਟਨਾ 'ਚ 2 ਵਿਅਕਤੀ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਹੈ ਕਿ ਆਖ਼ਰ ਉਹ ਦੋਵੇਂ ਗਰੁੱਪ ਕੌਣ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ ਜਾਵੇਗਾ।