ਪੰਜਾਬ

punjab

ETV Bharat / city

ਮੀਂਹ ਪੈਣ ਕਾਰਨ ਮਕਾਨ ਦੀ ਡਿੱਗੀ ਛੱਤ, 4 ਲੋਕਾਂ ਦੀ ਮੌਤ - ਮਕਾਨ ਦੀ ਛੱਤ ਡਿੱਗ ਗਈ

ਪੁਲਿਸ ਨੇ ਦੱਸਿਆ ਕਿ ਪੀੜਤ ਪਰਿਵਾਰ ਦਾ ਘਰ ਕੱਚਾ ਸੀ ਜਿਸ ਕਾਰਨ ਮੀਂਹ ਪੈਣ ਨਾਲ ਮਕਾਨ ਦੀ ਛੱਤ ਡਿੱਗ ਗਈ। ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਜਿਸ ’ਚ 2 ਲੜਕੀਆਂ ਵੀ ਸ਼ਾਮਲ ਸਨ।

ਮੀਂਹ ਪੈਣ ਕਾਰਨ ਮਕਾਨ ਦੀ ਡਿੱਗੀ ਛੱਤ, 4 ਲੋਕਾਂ ਦੀ ਮੌਤ
ਮੀਂਹ ਪੈਣ ਕਾਰਨ ਮਕਾਨ ਦੀ ਡਿੱਗੀ ਛੱਤ, 4 ਲੋਕਾਂ ਦੀ ਮੌਤ

By

Published : Jul 20, 2021, 5:33 PM IST

ਸਮਾਣਾ: ਪਟਿਆਲਾ ਦੇ ਪਿੰਡ ਮਤੌਲੀ ’ਚ ਦੇਰ ਰਾਤ ਮੀਂਹ ਦੇ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਗਈ। ਜਿਸ ਕਾਰਨ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਇੱਕ ਮਹਿਲਾ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।

ਮੀਂਹ ਪੈਣ ਕਾਰਨ ਮਕਾਨ ਦੀ ਡਿੱਗੀ ਛੱਤ, 4 ਲੋਕਾਂ ਦੀ ਮੌਤ

ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਮਾਮਲੇ ਸਬੰਧੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਹੀ ਮਲਬੇ ਹੇਠਾਂ ਦਬੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਦੱਸਿਆ ਕਿ ਪੀੜਤ ਪਰਿਵਾਰ ਦਾ ਘਰ ਕੱਚਾ ਸੀ ਜਿਸ ਕਾਰਨ ਮੀਂਹ ਪੈਣ ਨਾਲ ਮਕਾਨ ਦੀ ਛੱਤ ਡਿੱਗ ਗਈ। ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਜਿਸ ’ਚ 2 ਲੜਕੀਆਂ ਵੀ ਸ਼ਾਮਲ ਸਨ। ਜਦਕਿ ਇਸ ਹਾਦਸੇ ਚ ਮ੍ਰਿਤਕ ਦੀ ਪਤਨੀ ਗੰਭੀਰ ਜਖਮੀ ਹੋਈ ਹੈ ਜਿਸ ਦਾ ਹਸਪਤਾਲ ਚ ਇਲਾਜ ਚਲ ਰਿਹਾ ਹੈ।

ਦੂਜੇ ਪਾਸੇ ਮਾਮਲੇ ਸਬੰਧੀ ਜਾਣਕਾਰੀ ਮਿਲਦੇ ਹੀ ਘਟਨਾ ਵਾਲੀ ਸਥਾਨ ’ਤੇ ਵਿਧਾਇਕ ਨਿਰਮਲ ਸਿੰਘ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਇਹ ਵੀ ਪੜੋ: 26 ਜੁਲਾਈ ਤੋਂ ਪੰਜਾਬ 'ਚ ਖੁੱਲਣਗੇ ਸਕੂਲ

ABOUT THE AUTHOR

...view details