ਪਟਿਆਲਾ: ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ ਜਿਸ ਤਹਿਤ ਪਟਿਆਲਾ ਦੇ ਤ੍ਰਿਪੜੀ 'ਚ ਕਾਂਗਰਸ ਉਮੀਦਵਾਰ ਪਰਨੀਤ ਕੌਰ ਨੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਕਾਂਗਰਸ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕੀਤੀ।
ਪਰਨੀਤ ਕੌਰ ਨੇ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ, ਇਕੱਲਾ ਉਮੀਦਵਾਰ ਜਿੱਤ ਕੇ ਕੁੱਝ ਨਹੀਂ ਕਰ ਸਕਦਾ - Preneet Kaur appeals to people vote for Congress
ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਨੇ ਤ੍ਰਿਪੜੀ 'ਚ ਚੋਣ ਪ੍ਰਚਾਰ ਕੀਤਾ। ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ।
ਕਾਂਗਰਸ ਉਮੀਦਵਾਰ ਪਰਨੀਤ ਕੌਰ
ਇਸ ਮੌਕੇ ਪਰਨੀਤ ਕੌਰ ਦੇ ਨਾਲ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੀ ਮੌਜੂਦ ਸਨ। ਪਰਨੀਤ ਕੌਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਧਰਮਵੀਰ ਗਾਂਧੀ ਦਾ ਨਾਂਅ ਲਏ ਬਿਨ੍ਹਾਂ ਉਨ੍ਹਾਂ ਕਿਹਾ ਕਿ ਇਕੱਲਾ ਬੰਦਾ ਜਿੱਤ ਕੇ ਕੁੱਝ ਨਹੀਂ ਕਰ ਸਕਦਾ। ਸਾਰੇ ਕੌਂਸਲਰ, ਐੱਮਐੱਲਏ, ਐੱਮਪੀ ਮਿਲ ਕੇ ਹੀ ਇਲਾਕੇ ਦਾ ਵਿਕਾਸ ਕਰ ਸਕਦੇ ਹਨ। ਆਪਣੀ ਵੋਟ ਖ਼ਰਾਬ ਨਾ ਕਰ ਲਿਓ।