ਨਾਭਾ: ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਜਿੱਥੇ ਪੰਜਾਬ ਸਰਕਾਰ ਵੱਲੋਂ ਬੀ.ਏ. ਅਤੇ ਐਮ.ਏ. ਪ੍ਰਾਈਵੇਟ ਸਮੈਸਟਰ ਦੇ ਵਿਦਿਆਰਥੀਆਂ ਤੋਂ ਆਨਲਾਈਨ ਪੇਪਰ ਲਏ ਗਏ ਸਨ। ਉਨ੍ਹਾਂ ਨੂੰ ਉਸੇ ਦਿਨ ਹੀ ਡਾਕਘਰ 'ਚ ਜਮ੍ਹਾ ਕਰਵਾਉਣਾ ਜ਼ਰੂਰੀ ਸੀ, ਪਰ ਜਦੋਂ ਨਾਭਾ ਦੇ ਡਾਕ ਘਰ ਵਿੱਚ ਵਿਦਿਆਰਥੀ ਆਪਣੇ-ਆਪਣੇ ਪੇਪਰ ਲੈ ਕੇ ਪਟਿਆਲਾ ਯੂਨੀਵਰਸਿਟੀ ਨੂੰ ਸਪੀਡ ਪੋਸਟ ਕਰਵਾਉਣ ਪਹੁੰਚੇ ਤਾਂ ਡਾਕਖਾਨੇ ਦੇ ਮੁਲਾਜ਼ਮਾਂ ਵੱਲੋਂ ਪੇਪਰ ਫੜਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਤੁਸੀਂ 3 ਵਜੇ ਤੱਕ ਹੀ ਇਹ ਡਾਕ ਜਮ੍ਹਾ ਕਰਵਾ ਸਕਦੇ ਹੋ। ਇਸ ਤੋਂ ਬਾਅਦ ਅਸੀਂ ਤੁਹਾਡੇ ਪੇਪਰ ਨਹੀਂ ਫੜੇ ਜਾਣਗੇ
ਇਸ ਮੌਕੇ ਤੇ ਸਪੀਡ ਪੋਸਟ ਕਰਾਉਣ ਆਏ ਵਿਦਿਆਰਥੀਆਂ ਨੇ ਕਿਹਾ ਕਿ ਅਸੀਂ ਸਵੇਰ ਤੋਂ ਹੀ ਭੁੱਖੇ ਪੇਟ ਪਹਿਲਾਂ ਪੇਪਰ ਦੇ ਕੇ ਆਏ ਹਾਂ ਅਤੇ ਹੁਣ ਸਾਨੂੰ ਕਿਹਾ ਗਿਆ ਕਿ ਤੁਸੀਂ ਇਹ ਪੇਪਰ ਸਪੀਡ ਪੋਸਟ ਪਟਿਆਲਾ ਯੂਨੀਵਰਸਿਟੀ ਨੂੰ ਕਰਵਾ ਦਿਓ। ਪਰ ਸਾਨੂੰ ਕਈ ਘੰਟੇ ਇਥੇ ਖੱਜਲ ਖੁਆਰ ਹੁੰਦੇ ਨੂੰ ਹੋ ਗਏ ਨਾ ਹੀ ਡਾਕਘਰ ਵਾਲੇ ਸਾਡੇ ਤੋਂ ਸਪੀਡ ਪੋਸਟ ਕਰ ਰਹੇ ਹਨ ਅਤੇ ਨਾ ਹੀ ਕੋਈ ਸਾਨੂੰ ਜਵਾਬ ਦੇ ਰਹੇ ਹਨ ਜੇਕਰ ਉਹ ਅੱਜ ਦੀ ਡੇਟ 'ਚ ਸਪੀਡ ਪੋਸਟ ਨਹੀਂ ਕਰਦੇ ਤਾਂ ਸਾਡਾ ਇੱਕ ਸਾਲ ਖਰਾਬ ਹੋ ਜਾਏਗਾ।