ਪਟਿਆਲਾ:ਰੁਜ਼ਗਾਰ ਦੀ ਮੰਗ ਨੂੰ ਲੈ ਕੇ ਜਿੱਥੇ ਸੂਬੇ ਦੇ ਬੇਰੁਜ਼ਗਾਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈਕੇ ਰੋਸ ਪ੍ਰਦਰਸ਼ਨ(Protests over demands) ਕਰ ਰਹੇ ਹਨ ਉੱਥੇ ਹੀ ਗੁਰਦਾਸਪੁਰ ਦਾ ਬੇਰੁਜ਼ਗਾਰ ਅਧਿਆਪਕ(Unemployed teachers) ਆਪਣੀ ਮੰਗ ਨੂੰ ਲੈਕੇ ਪਿਛਲੇ 86 ਦਿਨ੍ਹਾਂ ਤੋਂ ਬੀਐੱਸਐੱਲ ਟਾਵਰ ਤੇ ਚੜ੍ਹਿਆ ਹੋਇਆ ਹੈ।ਕੜਕਦੀ ਧੁੱਪ ਤੇ ਮੀਂਹ ਹਨੇਰੀ ਵੀ ਇਸ ਅਧਿਆਪਕ ਦੇ ਹੌਂਸਲੇ ਨੂੰ ਪਸਤ ਨਹੀਂ ਕਰ ਸਕੀ ਪਰ ਹੌਲੀ ਹੌਲੀ ਜ਼ਿਆਦਾ ਦਿਨ ਬੀਤ ਜਾਣ ਦੇ ਕਾਰਨ ਉਸਦੀ ਸਿਹਤ ਵਿਗੜਨ ਲੱਗ ਗਈ ਹੈ ਇਸਦੇ ਨਾਲ ਸੁਰਿੰਦਰ ਸਿੰਘ ਨੂੰ ਚਮੜੀ ਦੇ ਰੋਗ ਵੀ ਲੱਗ ਰਹੇ ਹਨ ਜਿਸ ਕਰਕੇ ਸਰੀਰ ਦੀ ਚਮੜੀ ਕਾਲੀ ਹੋ ਰਹੀ ਹੈ।
teacher protest: 86 ਦਿਨਾਂ ਤੋੋਂ ਟਾਵਰ 'ਤੇ ਚੜ੍ਹੇ ਅਧਿਆਪਕ ਦੀ ਵਿਗੜੀ ਸਿਹਤ - ਟਾਵਰ ਤੇ ਚੜ੍ਹੇ ਅਧਿਆਪਕ
ਸੂਬੇ ਚ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਆਪਣੀਆਂ ਨੂੰ ਲੈਕੇ ਸੂਬਾ ਸਰਕਾਰ ਦੇ ਖਿਲਾਫ਼ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਅਧਿਆਪਕਾਂ ਦੇ ਵੱਲੋਂ ਆਪਣੀਆਂ ਨੂੰ ਲੈਕੇ ਕੈਪਟਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਓਧਰ ਦੂਜੇ ਪਾਸੇ ਇੱਕ ਬੇਰਜੁਗਾਰ ਅਧਿਆਪਕ ਆਪਣੀਆਂ ਮੰਗਾਂ ਨੂੰ ਪਿਛਲੇ 86 ਦਿਨਾਂ ਤੋਂ ਬੀਐੱਸਐਵਲ ਟਾਵਰ ਤੇ ਚੜ੍ਹਿਆ ਹੋਇਆ ਹੈ ਤੇ ਉਸ ਵੱਲੋਂ ਸੂਬਾ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ।
ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਮੋਤੀ ਮਹਿਲ ਦੇ ਘਿਰਾਓ ਦੌਰਾਨ ਜੋ ਵੀ ਜਾਨੀ ਮਾਲੀ ਨੁਕਸਾਨ ਹੋਵੇਗਾ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ।ਇਸ ਮੌਕੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਲੱਗਦਾ ਨਜ਼ਰ ਕਮਜ਼ੋਰ ਹੋ ਚੁੱਕੀ ਹੈ । ਜਿਸ ਕਾਰਨ ਉਹਨਾਂ ਨੂੰ ਟਾਵਰ ਤੇ ਬੈਠਾ ਅਧਿਆਪਕ ਦਿਖਾਈ ਨਹੀਂ ਦੇ ਰਿਹਾ ।ਉਸਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਸਿਰਫ਼ ਪੰਜਾਬ ਵਿੱਚ ਉਨ੍ਹਾਂ ਦੇ ਮੰਤਰੀਆਂ ਦੇ ਪੁੱਤ ਜੋ ਬੇਰੁਜ਼ਗਾਰ ਹਨ ਉਹੀ ਦਿਖਾਈ ਦਿੰਦੇ ਹਨ ।ਉਸਨੇ ਕਿਹਾ ਕਿ ਉਸਦਾ ਕਸੂਰ ਸਿਰਫ ਇਹ ਹੈ ਕਿ ਕਿਉਂਕਿ ਉਹ ਘਰ ਤੋਂ ਗਰੀਬ ਹੈ ਨਹੀਂ ਤਾਂ ਉਸਨੂੰ ਨੌਕਰੀ ਮਿਲ ਜਾਣੀ ਸੀ।ਇਸ ਦੌਰਾਨ ਉਸਨੇ ਕਿਹਾ ਕਿ ਜੇਕਰ ਉਸਨੂੰ ਇਸ ਪ੍ਰਦਰਸ਼ਨ ਦੌਰਾਨ ਕੁਝ ਹੋ ਜਾਂਦਾ ਹੈ ਤਾਂ ਇਸਦੀ ਜਿੰਮੇਵਾਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ।
ਇਹ ਵੀ ਪੜ੍ਹੋ:ਯਾਦਾਂ 'ਚ ਸੁਸ਼ਾਂਤ... ਇੱਕ ਸਾਲ ਬਾਅਦ ਵੀ ਮੌਤ ਦੀ ਗੁੱਥੀ ਅਣਸੁਲਝੀ