ਨਾਭਾ: ਦੇਸ਼ ਅੰਦਰ ਦਿਨੋ-ਦਿਨ ਗਊ ਧਨ ਦੀ ਤਸਕਰੀ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਇਸ ਦੇ ਤਹਿਤ ਅੱਜ ਨਾਭਾ ਵਿਖੇ ਸ਼ਿਵ ਸੈਨਾ ਹਿੰਦੂ ਅਤੇ ਗਊ ਰਕਸ਼ਾ ਦਲ ਨੇ ਸਾਂਝੇ ਤੌਰ 'ਤੇ ਗੁਪਤ ਸੂਚਨਾ ਦੇ ਆਧਾਰ 'ਤੇ 15 ਗਊ ਧਨ ਦੇ ਨਾਲ ਭਰੇ ਟਰੱਕ ਨੂੰ ਫੜ੍ਹਿਆ ਹੈ।
ਨਾਭਾ ਪੁਲਿਸ ਨੇ 15 ਗਊਆਂ ਨਾਲ ਭਰੇ ਟਰੱਕ ਨੂੰ ਫੜ੍ਹਿਆ, ਡਰਾਈਵਰ ਫਰਾਰ - ਨਾਭਾ ਪੁਲਿਸ
ਨਾਭਾ ਪੁਲਿਸ ਨੇ 15 ਗਊਆਂ ਦੇ ਨਾਲ ਭਰੇ ਟਰੱਕ ਨੂੰ ਫੜ੍ਹਿਆ ਹੈ। ਪੁਲਿਸ ਨੇ ਗਊ ਤਸਕਰੀ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਵਿੱਚੋਂ ਗਊ ਧਨ ਨੂੰ ਗਊਸ਼ਾਲਾ ਦੇ ਵਿਚ ਛੱਡ ਦਿੱਤਾ ਗਿਆ ਅਤੇ ਟਰੱਕ ਨੂੰ ਨਾਭਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਗਊ ਤਸਕਰੀ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਨਾਭਾ ਸਦਰ ਦੇ ਐਸਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਅਸੀਂ ਸ਼ਿਵ ਸੈਨਾ ਦੇ ਕਾਰਕੁਨਾਂ ਵੱਲੋਂ ਇੱਕ ਟਰੱਕ ਜਿਸ ਵਿੱਚ 15 ਗਊ ਧੰਨ ਸੀ, ਉਨ੍ਹਾਂ ਨੂੰ ਗਊਸ਼ਾਲਾ ਵਿੱਚ ਛੱਡ ਦਿੱਤਾ ਅਤੇ ਇਸ ਸਬੰਧ ਵਿੱਚ ਗਊ ਤਸਕਰੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਮੌਕੇ ਤੋਂ ਟਰੱਕ ਡਰਾਈਵਰ ਟਰੱਕ ਛੱਡ ਕੇ ਫਰਾਰ ਹੋਣ 'ਚ ਕਾਮਯਾਬ ਰਿਹਾ। ਪੁਲਿਸ ਟਰੱਕ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।