ਪੰਜਾਬ

punjab

ETV Bharat / city

ਸ਼ਰਾਬ ਪੀ ਡਿਊਟੀ 'ਤੇ ਪਹੁੰਚੇ ਪੁਲਿਸ ਅਧਿਕਾਰੀ, ਹੋਏ ਸਸਪੈਂਡ, ਦੇਖੋ ਵੀਡੀਓ - Patiala Liquor Police

ਨਸ਼ਿਆਂ ਖਿਲਾਫ਼ ਪੁਲਿਸ ਐਕਸ਼ਨ ਲਵੇ ਇਹ ਪੁਲਿਸ ਦੇ ਕੰਮ ਹੈ, ਪਰ ਪਟਿਆਲਾ ਵਿੱਚ ਅਜੀਬੋ ਗ਼ਰੀਬ ਮਾਮਲਾ ਦੇਖਣ ਨੂੰ ਮਿਲਿਆ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਪੜ੍ਹੋ ਪੂਰੀ ਖ਼ਬਰ।

ਸ਼ਰਾਬ ਪੀ ਡਿਊਟੀ 'ਤੇ ਪਹੁੰਚੇ ਪੁਲਿਸ ਅਧਿਕਾਰੀ, ਹੋਏ ਸਸਪੈਂਡ, ਦੇਖੋ ਵੀਡੀਓ
ਸ਼ਰਾਬ ਪੀ ਡਿਊਟੀ 'ਤੇ ਪਹੁੰਚੇ ਪੁਲਿਸ ਅਧਿਕਾਰੀ, ਹੋਏ ਸਸਪੈਂਡ, ਦੇਖੋ ਵੀਡੀਓ

By

Published : Apr 20, 2022, 3:33 PM IST

ਪਟਿਆਲਾ: ਨਸ਼ਿਆਂ ਖਿਲਾਫ਼ ਪੁਲਿਸ ਐਕਸ਼ਨ ਲਵੇ ਇਹ ਪੁਲਿਸ ਦਾ ਕੰਮ ਹੈ, ਪਰ ਪਟਿਆਲਾ ਵਿੱਚ ਅਜੀਬੋ ਗ਼ਰੀਬ ਮਾਮਲਾ ਦੇਖਣ ਨੂੰ ਮਿਲਿਆ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਪਟਿਆਲਾ ਦੇ ਪ੍ਰਤਾਪ ਨਗਰ ਵਿਖੇ 2 ਚੋਰ ਸਕੂਟਰੀ 'ਤੇ ਸਵਾਰ ਹੋ ਕੇ ਆਉਂਦੇ ਹਨ, ਜਿਨ੍ਹਾਂ ਨੂੰ ਤੁਰੰਤ ਹੀ ਮੌਕੇ 'ਤੇ ਲੋਕਾਂ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਅਤੇ ਲੋਕਾਂ ਵੱਲੋਂ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਅਤੇ ਕੰਟਰੋਲ ਰੂਮ 'ਤੇ ਵੀ ਫੋਨ ਕੀਤਾ ਜਾਂਦਾ ਹੈ।

ਸ਼ਰਾਬ ਪੀ ਡਿਊਟੀ 'ਤੇ ਪਹੁੰਚੇ ਪੁਲਿਸ ਅਧਿਕਾਰੀ, ਹੋਏ ਸਸਪੈਂਡ, ਦੇਖੋ ਵੀਡੀਓ

ਪਰ ਲੋਕਾਂ ਦੇ ਸ਼ਿਕਾਇਤ ਕਰਨ ਤੋਂ 2 ਘੰਟੇ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਲੋਕਾਂ ਤੋਂ ਪੁੱਛ-ਗਿੱਛ ਕਰਦੀ ਹੈ ਲੇਕਿਨ ਇਸ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਦੇ ਬਿਆਨਾਂ ਨੂੰ ਅਤੇ ਗੱਲਾਂ ਨੂੰ ਵੇਖਦੇ ਹੋਏ ਲੋਕਾਂ ਨੂੰ ਮਹਿਸੂਸ ਹੋਇਆ ਕਿ ਇਨ੍ਹਾਂ ਨੇ ਸ਼ਰਾਬ ਪੀ ਰੱਖੀ ਹੈ, ਲੋਕਾਂ ਨੇ ਤੁਰੰਤ ਹੀ ਇਸ ਮੌਕੇ 'ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਜਦ ਲੋਕਾਂ ਵੱਲੋਂ ਪੁਲਿਸ ਨੂੰ ਸਵਾਲ ਕੀਤੇ ਗਏ ਤਾਂ ਪੁਲਿਸ ਮੁਲਾਜ਼ਮ ਮੌਕੇ ਤੋਂ ਭੱਜਦੇ ਹੋਏ ਦਿਖਾਈ ਦਿੱਤੇ ਅਤੇ ਦੋ ਲੋਕਾਂ ਨੇ ਤਸਵੀਰਾਂ ਆਪਣੇ ਫੋਨ ਕੈਮਰੇ ਵਿੱਚ ਕੈਦ ਕੀਤੀਆਂ ਸਨ। ਉਹ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਅਤੇ SSP ਪਟਿਆਲਾ ਡਾਕਟਰ ਨਾਨਕ ਸਿੰਘ ਨੂੰ ਵੀ ਭੇਜਿਆ।

ਸੀਨੀਅਰ ਅਧਿਕਾਰੀਆਂ ਦੀ ਤਰਫ਼ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਦੋਵੇਂ ਹੀ ਪੁਲਿਸ ਮੁਲਾਜ਼ਮਾਂ ਦੇ ਟੈਸਟ ਕਰਵਾਏ ਗਏ, ਜਦ ਰਿਪੋਰਟ ਆਈ ਤਾਂ ਦੋਵੇਂ ਹੀ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਵਿੱਚ ਸੀ ਜਿਸ ਉਪਰ ਐਸਐਸਪੀ ਪਟਿਆਲਾ ਨਾਨਕ ਸਿੰਘ ਨੇ ਵੱਡਾ ਐਕਸ਼ਨ ਲੈਂਦੇ ਹੋਏ ਮਾਡਲ ਟਾਉਨ ਦੇ ASI ਸੁਖਦੇਵ ਸਿੰਘ ਅਤੇ ਹਵਲਦਾਰ ਕੁਲਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ।

ਇਹ ਵੀ ਪੜ੍ਹੋ:ਯੂਪੀ ਵਿੱਚ ਦਲਿਤ ਵਿਦਿਆਰਥੀ ਦੀ ਕੁੱਟਮਾਰ, ਪੈਰ ਚੱਟਣ ਲਈ ਕੀਤਾ ਮਜ਼ਬੂਰ

ABOUT THE AUTHOR

...view details