ਪੰਜਾਬ

punjab

ETV Bharat / city

ਕਬੱਡੀ ਪ੍ਰਮੋਟਰ ਧਰਮਿੰਦਰ ਭਿੰਦਾ ਕਤਲ ਮਾਮਲਾ: ਤੜਕਸਾਰ ਪੁਲਿਸ ਨੇ ਮੁੰਡਿਆਂ ਦੇ PG ਦੀ ਕੀਤੀ ਚੈਕਿੰਗ - ਪੁਲਿਸ ਫੋਰਸ ਵੱਲੋਂ ਪੀਜੀ ਦੀ ਚੈਕਿੰਗ ਕੀਤੀ

ਕਬੱਡੀ ਪ੍ਰਮੋਟਰ ਦੇ ਕਤਲ ਕੇਸ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਹੀ ਹੈ। ਇਸੇ ਦੇ ਚੱਲਦੇ ਚੜ੍ਹਦੀ ਸਵੇਰ ਦੀ ਪੁਲਿਸ ਫੋਰਸ ਵੱਲੋਂ ਪੀਜੀ ਦੀ ਚੈਕਿੰਗ ਕੀਤੀ ਗਈ।

ਪੁਲਿਸ ਨੇ ਮੁੰਡਿਆਂ ਦੇ PG ਦੀ ਕੀਤੀ ਚੈਕਿੰਗ
ਪੁਲਿਸ ਨੇ ਮੁੰਡਿਆਂ ਦੇ PG ਦੀ ਕੀਤੀ ਚੈਕਿੰਗ

By

Published : May 17, 2022, 11:36 AM IST

ਪਟਿਆਲਾ: ਸ਼ਾਹੀ ਸ਼ਹਿਰ ਦੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਕੁਝ ਦਿਨ ਪਹਿਲਾਂ ਕਬੱਡੀ ਪ੍ਰਮੋਟਰ ਧਰਮਿੰਦਰ ਸਿੰਘ ਭਿੰਦਾ ਦਾ ਕਤਲ ਹੋਇਆ ਸੀ ਇਸ ਕਤਲ ਕੇਸ ਦੇ ਵਿਚ ਪੁਲਿਸ ਵੱਲੋਂ ਮੁੱਖ ਦੋਸ਼ੀ ਵੀ ਗ੍ਰਿਫਤਾਰ ਕਰ ਲਏ ਗਏ ਹਨ। ਕੁਝ ਅਜਿਹੇ ਲੋਕ ਵੀ ਗ੍ਰਿਫਤਾਰ ਕੀਤੇ ਗਏ ਸਨ ਜੋ ਕਿ ਪੀਜੀ ਚਲਾਉਂਦੇ ਸਨ ਅਤੇ ਉਨ੍ਹਾਂ ਨੇ ਦੋਸ਼ੀਆਂ ਨੂੰ ਸ਼ਹਿ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਦੇ ਉੱਪਰ ਸਥਿਤ ਪੀਜੀ ਵਿੱਚ ਚੈਕਿੰਗ ਕੀਤੀ ਗਈ।

ਦੱਸ ਦਈਏ ਕਿ ਪੁਲਿਸ ਦੀ ਟੀਮ ਨੇ ਐਸਐਸਟੀ ਨਗਰ ਅਤੇ ਅਰਬਨ ਅਸਟੇਟ ਵਿਖੇ ਸਥਿਤ ਮੁੰਡਿਆਂ ਦੇ ਪੀਜੀ ਵਿੱਚ ਪੁਲਿਸ ਵੱਲੋਂ ਚੜ੍ਹਦੀ ਸਵੇਰ ਹੀ ਚੈਕਿੰਗ ਕੀਤੀ ਗਈ। ਪੁਲਿਸ ਵੱਲੋਂ ਲਗਾਤਾਰ ਹੀ ਵੱਖ-ਵੱਖ ਪੀਜੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਉੱਥੇ ਰਹਿ ਰਹੇ ਲੜਕੇ ਲੜਕੀਆਂ ਦੀ ਸ਼ਨਾਖਤ ਹੋ ਸਕੇ। ਇਸ ਦੌਰਾਨ ਡੀਐਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਤੜਕਸਾਰ ਪੁਲਿਸ ਦੀ ਟੀਮ ਵੱਲੋਂ ਪਟਿਆਲਾ ਯੂਨੀਵਰਸਿਟੀ ਦੇ ਸਾਹਮਣੇ ਵੱਖ-ਵੱਖ ਥਾਵਾਂ ਤੇ ਪੀਜੀ ਵਿਚ ਰਹਿ ਰਹੇ ਨੌਜਵਾਨਾਂ ਦੀ ਸ਼ਨਾਖਤ ਕੀਤੀ ਗਈ।

ਪੁਲਿਸ ਨੇ ਮੁੰਡਿਆਂ ਦੇ PG ਦੀ ਕੀਤੀ ਚੈਕਿੰਗ

ਕਾਬਿਲੇਗੌਰ ਹੈ ਕਿ ਕਬੱਡੀ ਪ੍ਰਮੋਟਰ ਦੇ ਕਤਲ ਕੇਸ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਹੀ ਹੈ। ਇਸੇ ਦੇ ਚੱਲਦੇ ਚੜ੍ਹਦੀ ਸਵੇਰ ਦੀ ਪੁਲਿਸ ਫੋਰਸ ਵੱਲੋਂ ਪੀਜੀ ਦੀ ਚੈਕਿੰਗ ਕੀਤੀ ਗਈ। ਇਹ ਕਾਰਵਾਈ ਡੀਐਸਪੀ ਮੋਹਿਤ ਅਗਰਵਾਲ ਦੀ ਅਗਵਾਈ ਵਿਚ ਹੋਈ। ਇਸ ਚੈਕਿੰਗ ਦੇ ਵਿਚ ਮਹਿਲਾ ਪੁਲਿਸ ਕਰਮੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਵੱਲੋਂ ਲੜਕੀਆਂ ਦੇ ਪੀਜੀ ਵਿੱਚ ਵੀ ਚੈਕਿੰਗ ਕੀਤੀ ਗਈ।

ਇਹ ਵੀ ਪੜੋ:ਐੱਸਐੱਸਪੀ ਦੇ ਦਫ਼ਤਰ ਜ਼ਹਿਰ ਲੈ ਪਹੁੰਚਿਆ ਬਜ਼ੁਰਗ ਜੋੜਾ, ਜਾਣੋ ਮਾਮਲਾ...

ABOUT THE AUTHOR

...view details