ਪੰਜਾਬ

punjab

ETV Bharat / city

ਅਕਾਲੀ-ਭਾਜਪਾ ਨੂੰ ਲੋਕਾਂ ਨੇ ਕੀਤਾ ਰਿਜੈਕਟ: ਸਾਧੂ ਸਿੰਘ ਧਰਮਸੋਤ - ਅਕਾਲੀ ਭਾਜਪਾ

ਸਾਧੂ ਸਿੰਘ ਧਰਮਸੋਤ ਨੇ ਆਪਣੇ ਅੰਦਾਜ਼ ਵਿੱਚ ਅਕਾਲੀ ਦਲ ਅਤੇ ਭਾਜਪਾ ਨੂੰ ਆੜੇ ਹੱਥੀਂ ਲਿਆ। ਧਰਮਸੋਤ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੋਨੇ ਹੀ ਛੂਤ ਦੀ ਬਿਮਾਰੀ ਹਨ ਅਤੇ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਹੀ ਰਿਜੈਕਟ ਕੀਤਾ ਹੈ।

ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ
ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ

By

Published : Sep 27, 2020, 6:35 PM IST

ਨਾਭਾ: 24 ਸਾਲ ਪੁਰਾਣਾ ਅਕਾਲੀ ਭਾਜਪਾ ਦਾ ਗਠਜੋੜ ਟੁੱਟਣ 'ਤੇ ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਕਾਲੀ ਦਲ ਅਤੇ ਭਾਜਪਾ 'ਤੇ ਨਿਸ਼ਾਨੇ ਵਿਨ੍ਹੇ ਹਨ। ਧਰਮਸੋਤ ਨੇ ਕਿਹਾ ਕਿ ਇਨ੍ਹਾਂ ਦਾ ਪਾਕ ਤੇ ਮਰਿਆਦਾ ਵਾਲਾ ਗੱਠਜੋੜ ਨਹੀਂ ਸੀ। ਉਹ ਪੰਜਾਬ ਵਿੱਚ ਸਰਕਾਰ ਬਣਾ ਕੇ ਲੁੱਟਣ ਦੀ ਫਿਰਾਕ ਵਿੱਚ ਸਨ। ਇਨ੍ਹਾਂ ਦਾ ਗੱਠਜੋੜ ਨਾਪਾਕ ਸੀ।

ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ

ਸਾਧੂ ਸਿੰਘ ਧਰਮਸੋਤ ਨੇ ਆਪਣੇ ਅੰਦਾਜ਼ ਵਿੱਚ ਅਕਾਲੀ ਦਲ ਅਤੇ ਭਾਜਪਾ ਨੂੰ ਆੜੇ ਹੱਥੀਂ ਲਿਆ। ਧਰਮਸੋਤ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੋਨੇ ਹੀ ਛੂਤ ਦੀ ਬਿਮਾਰੀ ਹਨ ਅਤੇ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਹੀ ਰਿਜੈਕਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਿਸਾਨ ਵਿਰੋਧੀ ਬਿੱਲ ਦੀਆਂ ਸਿਫਤਾਂ ਕਰਦੇ ਸਨ, ਹੁਣ ਜਦੋਂ ਕਿਸਾਨਾਂ ਨੇ ਉਨ੍ਹਾਂ ਦਾ ਪਿੰਡ 'ਚ ਵੜ੍ਹਨਾ ਬੰਦ ਕੀਤਾ ਤਾਂ ਹੁਣ ਇਸ ਖੇਤੀ ਬਿੱਲ ਨੂੰ ਕਿਸਾਨ ਵਿਰੋਧੀ ਦੱਸਣ ਲੱਗ ਗਏ ਤੇ ਹੁਣ ਇਹ ਨਾਤਾ ਤੋੜਨ ਦੀਆਂ ਗੱਲਾਂ ਕਰ ਰਹੇ ਹਨ।

ਧਰਮਸੋਤ ਨੇ ਸੁਖਬੀਰ ਬਾਦਲ 'ਤੇ ਵਾਰ ਕਰਦੇ ਹੋਏ ਕਿਹਾ ਕਿ ਪਹਿਲਾਂ ਕੁੰਭਕਰਨੀ ਨੀਂਦ ਕਿਉਂ ਸੁੱਤੇ ਪਏ ਸੀ ਅਤੇ ਹੁਣ ਰਾਤੋਂ ਰਾਤ ਕਿਵੇਂ ਜਾਗ ਆ ਗਈ, ਪੰਜਾਬ ਦੇ ਲੋਕਾਂ ਨੂੰ ਸਾਰਾ ਪਤਾ ਹੈ।

ਉਨ੍ਹਾਂ ਕਿਹਾ ਕਿ ਹੁਣ ਲੋਕ ਅਕਾਲੀ ਦਲ ਨੂੰ ਰਿਜੈਕਟ ਕਰਨ 'ਤੇ ਲੱਗੇ ਹੋਏ ਹਨ ਅਤੇ ਭਾਜਪਾ ਨੂੰ ਪਹਿਲਾਂ ਹੀ ਰਿਜੈਕਟ ਕਰ ਦਿੱਤਾ ਹੈ। ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ। ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨਾ ਲਾਗੂ ਕਰਨ 'ਤੇ ਧਰਮਸੋਤ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਮਤਾ ਪਾਇਆ ਸੀ ਕਿ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਲਾਗੂ ਹੋਣੀ ਚਾਹੀਦੀ ਹੈ ਪਰ ਸੁਖਬੀਰ ਬਾਦਲ ਵੱਲੋਂ ਉਸ ਸਮੇਂ ਵਿਰੋਧ ਕਿਉਂ ਨਹੀਂ ਕੀਤਾ ਗਿਆ ਅਤੇ ਹੁਣ ਕੁੰਭਕਰਨੀ ਨੀਂਦ ਤੋਂ ਕਿਉਂ ਜਾਗੇ ਹਨ।

ABOUT THE AUTHOR

...view details