ਪਟਿਆਲਾ: ਸ਼ਹਿਰ ਵਿੱਚ ਸੋਮਵਾਰ ਨੂੰ ਬਿਜਲੀ ਨਿਗਮ 'ਚ ਨੌਕਰੀ ਲੈਣ ਲਈ ਮ੍ਰਿਤਕ ਆਸ਼ਰਿਤ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਨੌਕਰੀ ਲੈਣ ਲਈ ਤੇਲ ਦੀਆਂ ਬੋਤਲਾਂ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਪੀੜਤ ਪਰਿਵਾਰ - protest
ਬਿਜਲੀ ਨਿਗਮ 'ਚ ਨੌਕਰੀ ਲੈਣ ਲਈ ਮ੍ਰਿਤਕ ਆਸ਼ਰਿਤ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਸਥਾਨਕ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਬਿਜਲੀ ਨਿਗਮ ਨੂੰ ਮੰਗਾਂ ਮੰਨਣ ਦੀ ਮੰਗ ਕੀਤੀ ਗਈ।
ਕੁਝ ਕਾਮਿਆਂ ਵੱਲੋਂ ਪਾਵਰ ਗਰਿੱਡ ਮੌਜੂਦ ਪਾਣੀ ਦੀ ਟੈਂਕੀ ਉੱਪਰ ਤੇਲ ਦੀਆਂ ਬੋਤਲਾਂ ਸਮੇਤ ਚੜ੍ਹ ਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਸੰਘਰਸ਼ ਕਮੇਟੀ ਦੇ ਬੁਲਾਰੇ ਅਜੇ ਨੇ ਦੱਸਿਆ ਕਿ ਉਹ 2010 'ਤੋਂ ਪਹਿਲਾਂ ਦੇ ਪਰਿਵਾਰ ਹਨ ਜਿਨ੍ਹਾਂ ਦੇ ਪਰਿਵਾਰ ਵਿੱਚੋਂ ਨੌਕਰੀ ਸਮੇ ਮੈਂਬਰਾਂ ਦੀ ਮੌਤ ਹੋ ਗਈ ਸੀ ਪਰ ਸਰਕਾਰ ਨੇ ਅੱਜ ਤੱਕ ਸਾਨੂੰ ਨੌਕਰੀ ਨਹੀਂ ਦਿੱਤੀ। ਬੁਲਾਰੇ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਨੀਤ ਕੌਰ ਵੱਲੋਂ ਬੀਤੇ ਦਿਨੀਂ ਜਿਹੜੇ 145 ਪਰਿਵਾਰਾਂ ਨੂੰ ਨੌਕਰੀ ਦਿੱਤੀ ਗਈ ਉਹ 2010 ਤੋਂ ਬਾਅਦ ਵਾਲੇ ਪਰਿਵਾਰ ਹਨ ਜਦੋਂ ਕਿ ਪਹਿਲ ਸਾਡੀ ਬਣਦੀ ਸੀ। ਨਾਲ ਹੀ ਕਿਹਾ ਕਿ ਪ੍ਰਸਾਸ਼ਨ ਸਾਨੂੰ ਧਮਕੀਆਂ ਦੇ ਰਿਹਾ ਹਾਂ ਕਿ ਤੁਹਾਨੂੰ ਜੇਲ੍ਹ ਭੇਜ ਦੇਵਾਂਗੇ।
ਦੱਸਣਯੋਗ ਹੈ ਕਿ ਨੌਕਰੀ ਨੂੰ ਲੈ ਕੇ ਸੂਬੇ ਦੇ ਲਗਭਗ 300 ਦੇ ਕਰੀਬ ਮ੍ਰਿਤਕ ਆਸ਼ਰਿਤ ਪਰਿਵਾਰ ਲੰਮੇ ਸਮੇ ਤੋਂ ਸੰਘਰਸ਼ ਕਰ ਰਹੇ ਹਨ ਪਰ ਪ੍ਰਸਾਸ਼ਨ ਵੱਲੋਂ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ ਜ਼ਾ ਰਹੀ।