ਪਟਿਆਲਾ: ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਨੂੰ ਕਾਮਯਾਬੀ ਪ੍ਰਾਪਤ ਹੋਈ ਹੈ। ਥਾਣਾ ਤ੍ਰਿਪੜੀ ਦੀ ਟੀਮ ਨੇ ਇੱਕ ਕਿੱਲੋਂ ਅਫ਼ੀਮ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਸੈਂਟਰੋ ਗੱਡੀ ਵੀ ਬਰਾਮਦ ਕੀਤੀ ਗਈ ਹੈ। ਉੱਥੇ ਹੀ ਇੱਕ ਦੋਸ਼ੀ ਪੁਲਿਸ ਹੱਥੋਂ ਭਜਣ ਵਿੱਚ ਕਾਮਯਾਬ ਹੋ ਗਿਆ।
ਪਟਿਆਲਾ ਪੁਲਿਸ ਨੇ 1 ਕਿਲੋਂ ਅਫ਼ੀਮ ਸਣੇ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ - punjab news
ਥਾਣਾ ਤ੍ਰਿਪੜੀ ਦੀ ਪੁਲਿਸ ਟੀਮ ਨੇ ਇੱਕ ਕਿੱਲੋਂ ਅਫ਼ੀਮ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਇੰਨ੍ਹਾਂ ਕੋਲੋਂ ਸੈਂਟਰੋ ਗੱਡੀ ਵੀ ਬਰਾਮਦ ਕੀਤੀ ਗਈ ਹੈ।
ਫ਼ੋਟੋ
ਵੇਖੋ ਵੀਡੀਓ
ਥਾਣਾ ਤ੍ਰਿਪੜੀ ਮੁੱਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਗੱਡੀ ਨੂੰ ਰੋਕਿਆ ਸੀ। ਗੱਡੀ ਵਿੱਚੋਂ ਇੱਕ ਕਿੱਲੋਂ ਅਫੀਮ ਸੀ ਅਤੇ ਚਾਰ ਦੋਸ਼ੀ ਮੌਜੂਦ ਸਨ। ਇੰਨ੍ਹਾਂ ਚਾਰ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਦੱਸਦਈਏ ਕਿ ਦੋ ਦੋਸ਼ੀ ਪੰਜਾਬ ਦੇ ਹਨ ਜਦਕਿ ਦੋ ਦੋਸ਼ੀ ਬਿਹਾਰ ਦੇ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।