ਪਟਿਆਲਾ: ਸਥਾਨਕ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਸੂਚਨਾ ਮਿਲਣ 'ਤੇ ਚੌਰਾ ਪਿੰਡ ਵਿੱਚ ਸਥਿਤ ਇੱਕ ਕੋਠੀ ਵਿੱਚ ਲਿੰਗ ਨਿਰਧਾਰਿਤ ਟੈਸਟ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ।
ਲਿੰਗ ਨਿਰਧਾਰਿਤ ਕਰਨ ਵਾਲੇ 4 ਵਿਅਕਤੀ ਚੜ੍ਹੇ ਪੁਲਿਸ ਦੇ ਅੜਿੱਕੇ - gender determined test
ਪਟਿਆਲਾ ਦੇ ਚੌਰਾ ਪਿੰਡ ਵਿੱਚ ਇਤਲਾਹ ਮਿਲਣ 'ਤੇ ਇੱਕ ਕੋਠੀ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ ਲਿੰਗ ਨਿਰਧਾਰਿਤ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਫ਼ੋਟੋ
ਇਸ ਸਬੰਧੀ ਡੀਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਮਾਣਯੋਗ ਐਸਐਸਪੀ ਵਿਕਰਮਜੀਤ ਦੁੱਗਲ ਨੂੰ ਲਿਖਤੀ ਸ਼ਕਾਇਤ ਮਿਲੀ ਸੀ ਜਿਸ ਦੇ ਆਧਾਰ 'ਤੇ ਅਰਬਨ ਅਸਟੇਟ ਦੀ ਪੁਲਿਸ ਤੇ ਸੀਏ ਸਟਾਫ਼ ਨੇ ਸਾਂਝੀ ਛਾਪੇਮਾਰੀ ਕਰਕੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲਿੰਗ ਨਿਰਧਾਰਿਤ ਕਰਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ।
ਉੱਥੇ ਹੀ ਸੌਰਵ ਜਿੰਦਲ ਨੇ ਕਿਹਾ ਕਿ ਮਾਣਯੋਗ ਅਦਾਲਤ ਤੋਂ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਤੇ ਅੱਜ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁੜ ਰਿਮਾਂਡ ਮੰਗਿਆ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇਗੀ।
Last Updated : Oct 24, 2020, 1:32 PM IST