ਪਟਿਆਲਾ:ਜੰਗ ਦਾ ਮੈਦਾਨ ਬਣਨ ਤੋਂ ਬਾਅਦ ਆਖਿਰਕਾਰ ਦੇਰ ਰਾਤ ਲੋਕਲ ਬਾਡੀ ਮੰਤਰੀ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ (Mayor Sanjeev Sharma Bittu) ਨੂੰ ਸਸਪੈਂਡ ਕਰ ਦਿੱਤਾ ਤੇ ਉਹਨਾਂ ਦੀ ਥਾਂ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ (deputy mayor yoginder singh yogi) ਨੂੰ ਕਾਰਜਕਾਰੀ ਮੇਅਰ ਬਣਾ ਦਿੱਤਾ ਗਿਆ ਹੈ। ਇਸ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਤਾਂ ਜੋ ਕੋਈ ਸ਼ਰਾਸਤੀ ਅਨਸਰ ਮਾੜੀ ਹਰਕਤ ਨਾ ਕਰ ਸਕੇ।
ਇਹ ਵੀ ਪੜੋ:ਮੇਅਰ ਯੋਗਿੰਦਰ ਯੋਗੀ ਨੂੰ ਮਿਲੀ ਪਟਿਆਲਾ ਦੀ ਕਮਾਨ
ਸਾਬਕਾ ਮੇਅਰ ਦੇ ਹੱਕ ’ਚ ਡਟੇ ਕੈਪਟਨ
ਉਥੇ ਹੀ ਦੁਪਹਿਰ ਤੋਂ ਭਖੇ ਵਿਵਾਦ ’ਤੇ ਬੋਲਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਕਿਹਾ ਕਿ ਜੇਕਰ ਕੋਈ ਗੜਬੜ ਕੀਤੀ ਤਾਂ ਉਹ ਕੋਰਟ ਦਾ ਰੁੱਖ ਕਰਨਗੇ। ਕੈਪਟਨ (Capt. Amarinder Singh) ਨੇ ਕਿਹਾ ਕਿ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਬਹੁਮਤ ਸਾਬਕ ਕਰ ਦਿੱਤਾ ਸੀ, ਪਰ ਉਹਨਾਂ ਨੇ ਗੜਬੜੀ ਕੀਤੀ ਹੈ ਜਿਸ ਕਾਰਨ ਉਹ ਹੁਣ ਕੋਰਟ ਦਾ ਰੁੱਖ ਕਰਨਗੇ।
ਦੂਜੇ ਪਾਸੇ ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਮੈਂ ਜੋ ਬਹੁਮਤ ਪੇਸ਼ ਕਰਨਾ ਸੀ, ਮੈਂ ਸਾਬਤ ਕਰ ਦਿੱਤਾ ਸੀ ਤੇ ਬਾਅਦ ਵਿੱਚ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਨਾਲ ਗੜਬੜ ਕੀਤੀ ਤਾਂ ਮੈਂ ਅਦਾਲਤ ਵਿੱਚ ਜਾਵਾਂਗਾ।