ਪੰਜਾਬ

punjab

ETV Bharat / city

ਬਿਜਲੀ ਨਾਲ ਚੱਲਦੀ ਹੈ ਇਹ ਸ਼ਾਨਦਾਰ ਕਾਰ, ਕੀਮਤ ਵੀ ਘੱਟ - car invention

ਪਟਿਆਲਾ ਦੇ ਇੱਕ ਵਿਦਿਆਰਥੀ ਜਾਵਦ ਮੁਹੰਮਦ ਨੇ ਇਕ ਕਾਰ ਬਣਾਈ ਹੈ ਜੋ ਬਿਜਲੀ ਦੇ ਨਾਲ ਚੱਲਦੀ ਹੈ। ਇਸ ਕਾਰ ਨੂੰ ਸੰਭਵ ਕਰਨ ਲਈ ਜਾਵੇਦ ਨੇ ਬਹੁਤ ਮਿਹਨਤ ਕੀਤੀ ਹੈ।

ਪਟਿਆਲਾ ਦੇ ਜਾਵਦ ਮੋਹੰਮਦ ਨੇ ਬਣਾਈ ਕਾਰ

By

Published : Apr 6, 2019, 10:24 PM IST

ਪਟਿਆਲਾ: ਇਕ ਨਿਜੀ ਕਾਲਜ ਵਿੱਚ ਤਕਨੀਕੀ ਦੀ ਪੜ੍ਹਾਈ ਕਰ ਰਹੇ ਜੰਮੂ ਦੇ ਵਿਦਿਆਰਥੀ ਜਾਵਦ ਮੋਹੰਮਦ ਨੇ ਇੱਕ ਬਿਜਲੀ ਨਾਲ ਚੱਲਣ ਵਾਲੀ ਭਾਰਤ ਦੀ ਪਹਿਲੀ ਮੇਨੂਅਲ ਕਾਰ ਬਣਾਈ ਹੈ। ਜਾਵੇਦ ਮੁਹੰਮਦ ਨਾਲ ਜਦੋਂ ਈਟੀਵੀ ਭਾਰਤ ਨੇ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਇਸ ਕਾਰ ਨੂੰ ਬਣਾਉਣ ਦੇ ਲਈ 1.5 ਸਾਲ ਦੀ ਰਿਸਰਚ ਹੈ। ਉਨ੍ਹਾਂ ਇਸ ਕਾਰ ਨੂੰ 6 ਮਹੀਨੇ 'ਚ ਤਿਆਰ ਕੀਤਾ ਹੈ।

ਬਿਜਲੀ ਨਾਲ ਚੱਲਣ ਵਾਲੀ ਕਾਰ

ਇਸ ਕਾਰ ਦੀ ਜਾਣਕਾਰੀ ਦਿੰਦੇ ਹੋਏ ਜਾਵੇਦ ਨੇ ਕਿਹਾ ਕਿ ਇਸ ਕਾਰ ਦੀ ਖ਼ਾਸਿਅਤ ਇਹ ਵੀ ਹੈ ਕਿ ਇਹ ਇਨਵਰਟਰ ਦਾ ਕੰਮ ਵੀ ਕਰਦੀ ਹੈ। ਜੇਕਰ ਤੁਸੀਂ ਗੱਡੀ ਦੀ ਵਰਤੋਂ ਨਹੀਂ ਕਰ ਰਹੇ ਤਾਂ ਤੁਸੀਂ ਇਸ ਨੂੰ ਇਨਵਰਟਰ ਦੇ ਤੌਰ 'ਤੇ ਵਰਤੋਂ 'ਚ ਲਿਆ ਸਕਦੇ ਹੋ। ਇਸ ਕਾਰ ਦੀ ਕੀਮਤ ਬਾਰੇ ਜਦੋਂ ਜਾਵੇਦ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਰੇ ਖ਼ਰਚਿਆਂ ਦੇ ਹਿਸਾਬ ਦੇ ਨਾਲ ਇਸ ਦੀ ਕੀਮਤ 2 ਲੱਖ ਦੇ ਕਰੀਬ ਹੋਵੇਗੀ ਅਤੇ ਨੈਨੋ ਤੋਂ ਬਾਅਦ ਇਹ ਭਾਰਤ ਦੀ ਦੂਸਰੀ ਸਭ ਤੋਂ ਸਸਤੀ ਕਾਰ ਹੋਵੇਗੀ।

ABOUT THE AUTHOR

...view details