ਪੰਜਾਬ

punjab

ETV Bharat / city

ਪਟਿਆਲਾ: 2 ਔਰਤਾਂ ਵਿੱਚਾਲੇ ਝੜਪ ਦਾ ਮਾਮਲਾ ਭੱਖਿਆ, ਪਤੀ ਨੇ ਕੀਤਾ ਵੱਡਾ ਖੁਲਾਸਾ

ਪਟਿਆਲਾ 'ਚ ਕਰਵਾਚੌਥ ਦੀ ਰਾਤ ਨੂੰ 2 ਔਰਤਾਂ ਵਿੱਚਾਲੇ ਹੋਈ ਝੜਪ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਬੁੱਧਵਾਰ ਨੂੰ ਮਨਮੀਤ ਕੌਰ ਦੇ ਪਤੀ ਮਨਦੀਪ ਸਿੰਘ ਨੇ ਪਤਨੀ ਨੂੰ ਦੱਸਿਆ ਝੂੱਠਾ।

ਫ਼ੋਟੋ।

By

Published : Nov 7, 2019, 3:19 AM IST

ਪਟਿਆਲਾ: ਸ਼ਹਿਰ 'ਚ ਕਰਵਾਚੌਥ ਦੀ ਰਾਤ ਨੂੰ 2 ਔਰਤਾਂ ਵਿੱਚਾਲੇ ਹੋਈ ਝੜਪ ਦਾ ਮਾਮਲਾ ਤੂਲ ਫੜਦਾ ਹੀ ਜਾ ਰਿਹਾ ਹੈ। ਇਸ ਸਬੰਧ ਵਿੱਚ ਬੁੱਧਵਾਰ ਨੂੰ ਮਨਮੀਤ ਕੌਰ ਦੇ ਪਤੀ ਮਨਦੀਪ ਸਿੰਘ ਨੇ ਇੱਕ ਪ੍ਰੈੱਸ ਵਾਰਤਾ ਨੂੰ ਸੰਬੋਧਨ ਕੀਤਾ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਵੱਲੋਂ ਵੀ ਉਨ੍ਹਾਂ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ਕਿਉਂਕਿ ਉਸ ਹੋਟਲ ਵਿੱਚ ਕਿਸੇ ਨੂੰ ਮਿਲਣ ਨਹੀਂ ਬਲਕਿ ਇੱਕ ਮੀਟਿੰਗ ਦੇ ਸਿਲਸਿਲੇ ਵਿੱਚ ਘਰ ਦੱਸ ਕੇ ਗਏ ਸਨ।

ਵੀਡੀਓ

ਕੀ ਹੈ ਪੂਰਾ ਮਾਮਲਾ ਸੁਣੋ ਮਨਦੀਪ ਦੀ ਜ਼ੁਬਾਨੀ

ਮਨਦੀਪ ਨੇ ਦੱਸਿਆ ਕਿ ਉਸ ਰਾਤ ਦੀ ਜੋ ਵੀਡੀਓ ਸਾਹਮਣੇ ਆਈ ਹੈ ਉਹ ਅਧੂਰੀਆਂ ਹਨ। ਉਨ੍ਹਾਂ ਇੱਕ ਫੋਟੋ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਉਸਦੀ ਤੇ ਕੁੜੀ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਹੋਈ ਸੀ। ਜਿਸ 'ਚ ਉਹ ਜ਼ਖਮੀ ਹੋਇਆ ਸੀ, ਉਸ ਤੋਂ ਬਾਅਦ ਉਹ ਲੜਕੀ 'ਤੇ ਉਹ 6 ਦਿਨ ਜ਼ੇਰੇ ਇਲਾਜ਼ ਲਈ ਹਸਪਤਾਲ ਵਿੱਚ ਦਾਖਲ ਰਹੇ।

ਮਨਦੀਪ ਸਿੰਘ ਵੱਲੋਂ ਇੱਕ ਵੀਡੀਓ ਸੀਸੀਟੀਵੀ ਫੁਟੇਜ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ। ਇਸ ਵਿੱਚ ਮਨਦੀਪ ਦੇ ਕਹੇ ਮੁਤਾਬਕ ਇਹ ਕਰਵਾਚੌਥ ਦੇ ਇੱਕ ਦਿਨ ਪਹਿਲਾਂ ਦੀ ਵੀਡੀਓ ਹੈ, ਜਿਸ ਵਿੱਚ ਸਾਫ਼ ਦਿਖ ਰਿਹਾ ਹੈ ਕਿ ਮਨਮੀਤ ਕਿਸ ਤਰ੍ਹਾਂ ਆਪਾ ਖੋਹ ਕੇ ਕੁਰਸੀਆਂ ਮਾਰ ਰਹੀ ਹੈ ਤੇ ਮਨਦੀਪ ਨਾਲ ਹੱਥਾਪਾਈ ਵੀ ਕਰ ਰਹੀ ਹੈ।

ਇਸ ਮਾਮਲੇ ਵਿੱਚ ਅਸਲ ਤੱਥ ਜਾਂ ਸੱਚਾਈ ਕਿ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ, ਪਰ ਦੋਹੇ ਧਿਰਾਂ ਆਪਣੇ ਵੱਲੋਂ ਇੱਕ ਦੂਜੇ 'ਤੇ ਇਲਜ਼ਾਮ ਲਗਾ ਰਹੀਆਂ ਹਨ।

ABOUT THE AUTHOR

...view details