ਪੰਜਾਬ

punjab

ETV Bharat / city

ਪਿੰਡਾਂ ’ਚ ਮਤੇ ਹੋਏ ਪਾਸ, ਨਸ਼ਾ ਤਸਕਰਾਂ ਦੀ ਨਹੀਂ ਕਰਵਾਈ ਜਾਵੇਗੀ ਜ਼ਮਾਨਤ - ਨਸ਼ਾ ਤਸਕਰਾਂ

ਗ੍ਰਾਮ ਪੰਚਾਇਤਾਂ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਨਸ਼ਾ ਵਿਰੋਧੀ ਇਸ ਮੁਹਿੰਮ ਵਿੱਚ ਪੰਚਾਇਤਾਂ ਪੁਲਿਸ ਪ੍ਰਸ਼ਾਸਨ ਨਾਲ ਇੱਕਜੁਟ ਹੋ ਕੇ ਸਾਥ ਦੇਣਗੀਆ ਤਾਂ ਜੋ ਪਿੰਡਾਂ ਦੀ ਜਵਾਨੀ ਅਤੇ ਆਉਣ ਵਾਲੀਆਂ ਨਸਲਾਂ ਨੂੰ ਨਸ਼ਿਆਂ ਦੇ ਮਾੜੇ ਅਸਰ ਤੋਂ ਬਚਾਇਆ ਜਾ ਸਕੇ।

ਪਿੰਡਾਂ ’ਚ ਮਤੇ ਹੋਏ ਪਾਸ, ਨਸ਼ਾ ਤਸਕਰਾਂ ਦੀ ਨਹੀਂ ਕਰਵਾਈ ਜਾਵੇਗੀ ਜ਼ਮਾਨਤ
ਪਿੰਡਾਂ ’ਚ ਮਤੇ ਹੋਏ ਪਾਸ, ਨਸ਼ਾ ਤਸਕਰਾਂ ਦੀ ਨਹੀਂ ਕਰਵਾਈ ਜਾਵੇਗੀ ਜ਼ਮਾਨਤ

By

Published : Apr 5, 2021, 7:07 PM IST

ਪਟਿਆਲਾ: ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਨਸ਼ਾ ਤਸਕਰਾਂ ਦੀ ਸੰਪਤੀ ਫਰੀਜ਼ ਕਰਵਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਮਿਤੀ ਜ਼ਿਲ੍ਹਾ ਪਟਿਆਲਾ ਦੇ ਵਸਨੀਕਾ ਵੱਲੋਂ ਨਸ਼ੇ ਦੇ ਤਸਕਰਾਂ ਖ਼ਿਲਾਫ਼ ਵਿੱਢੀ ਇਸ ਮੁਹਿੰਮ ਵਿੱਚ ਵਿਸ਼ੇਸ਼ ਯੋਗਦਾਨ ਪਾਉਂਦਿਆ ਜ਼ਿਲ੍ਹੇ ਦੀਆਂ ਗ੍ਰਾਮ ਪੰਚਾਇਤਾਂ ਤੇ ਨਗਰ ਕੌਂਸਲਾਂ ਵੱਲੋਂ ਮਤੇ ਪਾਏ ਗਏ ਹਨ ਤਾਂ ਜੋ ਨਸ਼ੇ ਦੇ ਇਸ ਕੋਹੜ ਤੋਂ ਹੋਣ ਵਾਲੀ ਬਰਬਾਦੀ ਤੋਂ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ।

ਪਿੰਡਾਂ ’ਚ ਮਤੇ ਹੋਏ ਪਾਸ, ਨਸ਼ਾ ਤਸਕਰਾਂ ਦੀ ਨਹੀਂ ਕਰਵਾਈ ਜਾਵੇਗੀ ਜ਼ਮਾਨਤ
ਇਹ ਵੀ ਪੜੋ: ਅਕਾਲੀ ਆਗੂ ਗਗਨਦੀਪ ਸਿੰਘ ਜੱਜ ਦੀ ਹੋਈ ਮੌਤਇਸ ਮੌਕੇ ਪੁਲਿਸ ਆਧਿਕਾਰੀ ਨੇ ਕਿਹਾ ਕਿ ਇਸੇ ਲੜੀ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦਿਆ ਜ਼ਿਲ੍ਹਾ ਪਟਿਆਲਾ ਦੇ ਸਰਕਲ ਸਮਾਣਾ ਦੇ 96 ਪਿੰਡਾਂ ਤੇ 05 ਵਾਰਡਾਂ ’ਚ, ਸਰਕਲ ਦਿਹਾਤੀ ਪਟਿਆਲਾ ਦੇ 43 ਪਿੰਡਾਂ ਅਤੇ 03 ਵਾਰਡਾਂ ’ਚ, ਸਰਕਲ ਰਾਜਪੁਰਾ ਦੇ 74 ਪਿੰਡਾਂ ਤੇ 29 ਵਾਰਡਾਂ ’ਚ, ਸਰਕਲ ਨਾਭਾ ਦੇ 30 ਪਿੰਡਾਂ ’ਚ, ਸਰਕਲ ਘਨੌਰ ਦੇ 132 ਪਿੰਡਾਂ ’ਚ, ਸਰਕਲ ਪਾਤੜਾਂ ਦੇ 77 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ/ਨਗਰ ਕੌਂਸਲਾਂ ਅਤੇ ਵਸਨੀਕਾ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ।

ਗ੍ਰਾਮ ਪੰਚਾਇਤਾਂ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡ ਦਾ ਕੋਈ ਵੀ ਵਿਅਕਤੀ ਨਸ਼ੇ ਦੀ ਤਸੱਕਰੀ ਨਾਲ ਸਬੰਧਤ ਸਮੱਗਲਰਾਂ ਦੀ ਜ਼ਮਾਨਤ ਜਾਂ ਗਵਾਹੀ ਨਹੀਂ ਦੇਵੇਗਾ ਤੇ ਨਾ ਹੀ ਨਸ਼ੇ ਨਾਲ ਸਬੰਧਤ ਕਿਸੇ ਵੀ ਵਿਅਕਤੀ ਦੇ ਕੇਸ ਦੀ ਪੈਰਵਾਈ ਕਰੇਗਾ। ਗ੍ਰਾਮ ਪੰਚਾਇਤਾਂ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਨਸ਼ਾ ਵਿਰੋਧੀ ਇਸ ਮੁਹਿੰਮ ਵਿੱਚ ਪੰਚਾਇਤਾਂ ਪੁਲਿਸ ਪ੍ਰਸ਼ਾਸਨ ਨਾਲ ਇੱਕਜੁਟ ਹੋ ਕੇ ਸਾਥ ਦੇਣਗੀਆ ਤਾਂ ਜੋ ਪਿੰਡਾਂ ਦੀ ਜਵਾਨੀ ਅਤੇ ਆਉਣ ਵਾਲੀਆਂ ਨਸਲਾਂ ਨੂੰ ਨਸ਼ਿਆਂ ਦੇ ਮਾੜੇ ਅਸਰ ਤੋਂ ਬਚਾਇਆ ਜਾ ਸਕੇ।
ਇਹ ਵੀ ਪੜੋ: ਰੋਡ ’ਤੇ ਹੁਲੜਬਾਜ਼ੀ ਕਰਦਿਆਂ ਕਾਰ ਹੇਠਾਂ ਆਇਆ ਨੌਜਵਾਨ, ਘਟਨਾ ਸੀਸੀਟੀਵੀ ’ਚ ਕੈਦ

ABOUT THE AUTHOR

...view details