ਪੰਜਾਬ

punjab

ETV Bharat / city

ਪਟਿਆਲਾ ਦੀ ਮੰਡੀ 'ਚ ਸ਼ੁਰੂ ਹੋਈ ਝੋਨੇ ਦੀ ਆਮਦ, ਕਿਸਾਨ ਤੇ ਆੜ੍ਹਤੀਏ ਖੇਤੀ ਕਾਨੂੰਨਾਂ ਤੋਂ ਔਖੇ - ਖੇਤੀ ਕਾਨੂੰਨਾਂ

ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਹੋ ਰਹੇ ਵਿਰੋਧ ਦੇ ਵਿਚਕਾਰ ਪੰਜਾਬ 'ਚ ਝੋਨੇ ਦੀ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ਦੌਰਾਨ ਪਟਿਆਲਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਕਿਸਾਨ ਆਪਣੇ ਝੋਨੇ ਦੀ ਫਸਲ ਲੈ ਕੇ ਮੰਡੀ ਵਿੱਚ ਪਹੁੰਚ ਰਹੇ ਹਨ।

Paddy arrives in Patiala grain market, Farmers and commision agents worried about New agricultural laws
ਪਟਿਆਲਾ ਦੀ ਮੰਡੀ 'ਚ ਸ਼ੁਰੂ ਹੋਈ ਝੋਨੇ ਦੀ ਆਮਦ, ਕਿਸਾਨ ਤੇ ਆੜਤੀਏ ਖੇਤੀ ਕਾਨੂੰਨਾਂ ਤੋਂ ਔਖੇ

By

Published : Sep 28, 2020, 5:19 PM IST

ਪਟਿਆਲਾ: ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਹੋ ਰਹੇ ਵਿਰੋਧ ਦੇ ਵਿਚਕਾਰ ਪੰਜਾਬ 'ਚ ਝੋਨੇ ਦੀ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ਦੌਰਾਨ ਪਟਿਆਲਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਕਿਸਾਨ ਆਪਣੇ ਝੋਨੇ ਦੀ ਫਸਲ ਲੈ ਕੇ ਮੰਡੀ ਵਿੱਚ ਪਹੁੰਚ ਰਹੇ ਹਨ। ਖੇਤੀ ਕਾਨੂੰਨਾਂ ਦੇ ਬਣਨ ਤੋਂ ਬਾਅਦ ਇਹ ਪਹਿਲੀ ਫਸਲ ਹੈ ਜੋ ਮੰਡੀਆਂ ਵਿੱਚ ਆਈ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਆੜ੍ਹਤੀਆਂ ਸਮੇਤ ਮਜ਼ਦੂਰਾਂ ਵਿੱਚ ਕਈ ਖਦਸ਼ੇ ਪਾਏ ਜਾ ਰਹੇ ਹਨ।

ਪਟਿਆਲਾ ਦੀ ਮੰਡੀ 'ਚ ਸ਼ੁਰੂ ਹੋਈ ਝੋਨੇ ਦੀ ਆਮਦ, ਕਿਸਾਨ ਤੇ ਆੜਤੀਏ ਖੇਤੀ ਕਾਨੂੰਨਾਂ ਤੋਂ ਔਖੇ

ਮੰਡੀ ਵਿੱਚ ਪਹੁੰਚੇ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਾਨੂੰਨਾਂ ਰਾਹੀਂ ਕਿਸਾਨ ਦੀ ਮੌਤ ਹੋ ਜਾਵੇਗੀ। ਉਨ੍ਹਾਂ ਕਿਹਾ ਇਹ ਫਸਲ ਮੰਡੀ ਵਿੱਚ ਵਿਕੇਗੀ, ਇਸ ਮਗਰੋਂ ਕੋਈ ਵੀ ਫਸਲ ਮੰਡੀ ਵਿੱਚ ਨਹੀਂ ਵਿਕੇ ਗਈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ।

ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਪਟਿਆਲਾ ਦੇ ਹਰਜੀਤ ਸਿੰਘ ਸ਼ੈਰੂ ਨੇ ਕਿਹਾ ਫਿਲਹਾਲ ਪੰਜਾਬ ਸਰਕਾਰ ਦੇ ਕਾਨੂੰਨਾਂ ਅਨੁਸਾਰ ਹੀ ਖ਼ਰੀਦ ਹੋਵੇਗੀ। ਉਨ੍ਹਾਂ ਕਿਹਾ ਇੱਕ ਸੱਜਰੀ ਚਿੱਠੀ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਪੈਸੇ ਨੂੰ ਰੋਕ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੂੰਜੀਪਤੀ ਪਹਿਲਾਂ ਤਾਂ ਹੋ ਸਕਦਾ ਹੈ ਕਿ ਮਹਿੰਗੀ ਫਸਲ ਖਰੀਦ ਲੈਣ ਪਰ ਜਦੋਂ ਮੰਡੀਆਂ ਵਿੱਚ ਫਸਲ ਆਉਂਣੀ ਬੰਦ ਹੋ ਗਈ ਹੈ ਤਾਂ ਉਹ ਆਪਣੀ ਮਨਮਰਜ਼ੀ ਕਰਨਗੇ।

ABOUT THE AUTHOR

...view details