ਪੰਜਾਬ

punjab

ETV Bharat / city

ਹਾਈ ਅਲਰਟ ਦੇ ਬਾਵਜੂਦ ਡੂੱਘੀ ਨੀਂਦਰ ਸੁੱਤੀ ਪੰਜਾਬ ਪੁਲਿਸ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਸਰਹੱਦੀ ਇਲਾਕੇ ਫਿਰੋਜ਼ਪੁਰ 'ਚ ਡਰੋਨ ਵੇਖੇ ਜਾਣ ਤੋਂ ਬਾਅਦ ਹਾਈ ਅਲਰਟ ਦਾ ਐਲਾਨ ਕੀਤਾ ਗਿਆ ਹੈ। ਜਿਥੇ ਇੱਕ ਪਾਸੇ ਹਾਈ ਅਲਰਟ ਤੋਂ ਬਾਅਦ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਸੁਰੱਖਿਆ ਪ੍ਰਬੰਧ ਪੁਖ਼ਤਾ ਹੋਣੇ ਚਾਹੀਦੇ ਨੇ ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿੱਚ ਸੁਰੱਖਿਆ ਪ੍ਰਬੰਧ ਜ਼ੀਰੋ ਹੈ।

ਫੋਟੋ

By

Published : Oct 16, 2019, 6:11 PM IST

ਪਟਿਆਲਾ: ਪੰਜਾਬ ਦੇ ਸ਼ਾਹੀ ਸ਼ਹਿਰ ਵਿੱਚ ਦੂਰ-ਦੁਰਾਡੇ ਤੋਂ ਲੋਕ ਸੈਰ-ਸਪਾਟੇ ਲਈ ਆਉਂਦੇ ਹਨ। ਪਿਛਲੇ ਦਿਨੀਂ ਸੂਬੇ ਦੇ ਸਰਹਦੀ ਵਿੱਚ ਡੋਰਨ ਵੇਖੇ ਜਾਣ ਮਗਰੋਂ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਹਾਈ ਅਲਰਟ ਦਾ ਐਲਾਨ ਕੀਤਾ ਗਿਆ। ਹਾਈ ਅਲਰਟ ਹੋਣ ਦੇ ਬਾਵਜੂਦ ਸ਼ਹਿਰ ਵਿੱਚ ਸੁਰੱਖਿਆ ਦੇ ਪ੍ਰਬੰਧ ਨਾ ਦੇ ਬਰਾਬਰ ਹਨ।

ਵੀਡੀਓ

ਬੀਤੇ ਦਿਨੀਂ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿੱਚ ਕੁੱਝ ਡਰੋਨ ਵੇਖੇ ਗਏ ਸੀ, ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਹਾਈ ਅਲਰਟ ਕੀਤਾ ਗਿਆ ਸੀ। ਹਾਈ ਅਲਰਟ ਦੇ ਚਲਦੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਪੁਲਿਸ ਲਾਈਨ ਪਹੁੰਚ ਕੇ ਐੱਸਐੱਸਪੀ ਸਹਿਬਾਨਾਂ ਨਾਲ ਇੱਕ ਖ਼ਾਸ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੂਬੇ ਵਿੱਚ ਸੁਰੱਖਿਆ ਵਿਵਸਥਾ ਉੱਤੇ ਖ਼ਾਸ ਚਰਚਾ ਕੀਤੀ ਗਈ।

ਇਹ ਵੀ ਪੜ੍ਹੋ :ਡਿਜੀਟਲ ਸ਼ੋਅ ਰਾਹੀਂ ਲੋਕਾਂ ਨੂੰ ਮਿਲ ਰਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਈਟੀਵੀ ਭਾਰਤ ਦੀ ਟੀਮ ਨੇ ਰਾਤ ਵੇਲੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਈਟੀਵੀ ਦੀ ਟੀਮ ਨੇ ਇਸ ਦੌਰਾਨ ਪਾਇਆ ਕਿ ਸ਼ਹਿਰ ਦੇ ਐਂਟਰੀ ਵਾਲੇ ਰੋਡ ਸਣੇ ਕਈ ਜਨਤਕ ਥਾਵਾਂ ਅਤੇ ਸ਼ਹਿਰ ਦੇ ਮੁੱਖ ਇਲਾਕਿਆਂ ਸੁਰੱਖਿਆ ਦੇ ਪ੍ਰਬੰਧ ਨਾ ਦੇ ਬਰਾਬਰ ਵਿਖਾਈ ਦਿੱਤੇ। ਇਥੇ ਕੋਈ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਵਿਖਾਈ ਦਿੱਤਾ। ਇਸ ਦੌਰਾਨ ਜਦ ਈਟੀਵੀ ਦੀ ਟੀਮ ਨੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਕਈ ਥਾਵਾਂ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਹਨ। ਇਸ ਤੋਂ ਇਲਾਵਾ ਕੁਝ ਥਾਵਾਂ ਉੱਤੇ ਪੁਲਿਸ ਮੁਲਾਜ਼ਮ ਤਾਇਨਤਾਤ ਤਾਂ ਦਿਖਾਈ ਦਿੱਤੇ, ਉਨ੍ਹਾਂ ਦਾ ਕਹਿਣਾ ਹੈ ਕਿ ਅਫ਼ਸਰ ਆਪਣੀ ਮਰਜ਼ੀ ਨਾਲ ਡਿਊਟੀ ਲਗਾਉਂਦੇ ਹਨ।

ਹਾਈ ਅਲਰਟ ਅਤੇ ਤਿਉਹਾਰਾਂ ਦਾ ਸੀਜ਼ਨ ਹੋਣ ਦੇ ਬਾਵਜ਼ੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪ੍ਰਬੰਧ ਨਾ ਦੇ ਬਰਾਬਰ ਹਨ। ਪੁਲਿਸ ਜਨਤਾ ਦੀ ਜਾਨ ਦਾ ਫਿਕਰ ਕੀਤੀਆਂ ਬਗੈਰ ਡੁੰਘੀ ਨੀਂਦਰ ਸੁੱਤੀ ਪਈ ਹੈ।

ABOUT THE AUTHOR

...view details