ਪੰਜਾਬ

punjab

ETV Bharat / city

ਨਿਹੰਗ ਸਿੰਘਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਹਮਲਾ, ASI ਦਾ ਕੱਟਿਆ ਗਿਆ ਹੱਥ - patiala news

ਪਟਿਆਲਾ 'ਚ ਸਵੇਰੇ ਸਵੱਖਤੇ ਸਨੌਰ ਸਬਜ਼ੀ ਮੰਡੀ ਵਿੱਚ ਨਿਹੰਗਾਂ ਨੇ ਡਿਊਟੀ 'ਤੇ ਤਾਇਨਾਤ ਪੁਲਿਸ ਦੇ 4 ਮੁਲਾਜ਼ਮਾਂ 'ਤੇ ਕਿਰਪਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਖ਼ਬਰ ਹੈ। ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਹੱਥ ਕੱਟਿਆ ਗਿਆ।

ਨਿਹੰਗਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਹਮਲਾ , ਪੁਲਿਸ ਮੁਲਾਜ਼ਮ ਦਾ ਕੱਟਿਆ ਗਿਆ ਹੱਥ
ਨਿਹੰਗਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਹਮਲਾ , ਪੁਲਿਸ ਮੁਲਾਜ਼ਮ ਦਾ ਕੱਟਿਆ ਗਿਆ ਹੱਥ

By

Published : Apr 12, 2020, 10:13 AM IST

Updated : Apr 12, 2020, 12:43 PM IST

ਪਟਿਆਲਾ: ਸਵੇਰੇ ਸਨੌਰ ਸਬਜ਼ੀ ਮੰਡੀ ਵਿੱਚ ਨਿਹੰਗਾਂ ਨੇ ਡਿਊਟੀ 'ਤੇ ਤਾਇਨਾਤ ਪੁਲਿਸ ਦੇ 4 ਮੁਲਾਜ਼ਮਾਂ 'ਤੇ ਕਿਰਪਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਖ਼ਬਰ ਹੈ। ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਹੱਥ ਕੱਟਿਆ ਗਿਆ। ਜਿਸ ਤੋਂ ਬਾਅਦ ਮੁਲਾਜ਼ਮ ਨੂੰ ਪੀਜੀਆਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਗੁਰਦੁਆਰਾ ਸਾਹਿਬ ਬਲਵੇੜਾ ਦੀ ਘੇਰਾਬੰਦੀ ਕਰ ਲਈ ਹੈ ਅਤੇ ਮੌਕੇ 'ਤੇ ਮਹੌਲ ਤਣਾਅ ਪੂਰਨ ਦੱਸਿਆ ਜਾ ਰਿਹਾ ਹੈ।

ਨਿਹੰਗ ਸਿੰਘਾ ਨੇ ਪੁਲਿਸ ਮੁਲਾਜ਼ਮਾਂ 'ਤੇ ਕੀਤਾ ਹਮਲਾ, ਮੁਲਾਜ਼ਮ ਦਾ ਕੱਟਿਆ ਗਿਆ ਹੱਥ

ਇਸ ਹਮਲੇ ਵਿੱਚ ਥਾਣਾ ਪਟਿਆਲਾ ਸਦਰ ਦੇ ਐੱਸਐੱਚਓ ਸਮੇਤ 2 ਹੋਰ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ ਹਨ।

ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਮੁੱਖੀ ਦਿਨਕਰ ਗੁੁਪਤਾ ਨੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ।

(ਵਧੇਰੇ ਵੇਰਵਿਆਂ ਦੀ ਉਡੀਕ)

Last Updated : Apr 12, 2020, 12:43 PM IST

ABOUT THE AUTHOR

...view details