ਪਟਿਆਲਾ: ਜ਼ਿਲ੍ਹੇ ਚ ਮਹਿੰਗਾਈ ਦੀ ਮਾਰ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ’ਚ ਰੋਡ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਚ ਨਵਜੋਤ ਸਿੰਘ ਸਿੱਧੂ ਨੇ ਵੀ ਹਿੱਸਾ ਲਿਆ। ਉਨ੍ਹਾਂ ਨੇ ਹਾਥੀ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਨਵਜੋਤ ਸਿੰਘ ਸਿੱਧੂ ਦੇ ਨਾਲ ਇਸ ਪ੍ਰਦਰਸ਼ਨ ’ਚ ਕਾਂਗਰਸੀ ਵਰਕਰਾਂ ਦੇ ਨਾਲ ਦੋ ਸਾਬਕਾ ਵਿਧਾਇਕ ਵੀ ਨਾਲ ਸੀ।
ਸਿੱਧੂ ਚੜ੍ਹੇ ਹਾਥੀ ’ਤੇ: ਦੱਸ ਦਈਏ ਕਿ ਕਾਂਗਰਸੀ ਵਰਕਰਾਂ ਨੇ ਮਹਿੰਗਾਈ ਦੀ ਮਾਰ ਨੂੰ ਲੈ ਕੇ ਮੋਦੀ ਸਰਕਾਰ ਦੇ ਖਿਲਾਫ ਹਾਥੀ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਪਟਿਆਲਾ ਦੇ ਸ਼ੇਰਾ ਵਾਲਾ ਗੇਟ ਤੋਂ ਲੈ ਕੇ ਕਿਲ੍ਹਾ ਚੌਂਕ ਤੱਕ ਕੀਤਾ ਗਿਆ।
'ਸਰਕਾਰਾਂ ਲਗਾਉਣ ਮਹਿੰਗਾਈ ’ਤੇ ਲਗਾਮ': ਇਸ ਪ੍ਰਦਰਸ਼ਨ ਦੌਰਾਨ ਨਵਜੋਤ ਸਿੰਘ ਸਿੱਧੂ ਹਾਥੀ ’ਤੇ ਬੈਠ ਕੇ ਪਟਿਆਲਾ ਦੇ ਸ਼ੇਰਾ ਵਾਲਾ ਗੇਟ ਤੋਂ ਕਿਲਾ ਚੌਕ ਵਿਖੇ ਪਹੁੰਚੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮਹਿੰਗਾਈ ’ਤੇ ਲਗਾਮ ਲਗਾਉਣੀ ਚਾਹੀਦੀ ਹੈ। ਦਿਨੋਂ ਦਿਨ ਵਧ ਰਹੀ ਮਹਿੰਗਾਈ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਘਰਾਂ ਦਾ ਬਜਟ ਵਿਗੜ ਚੁੱਕਿਆ ਹੈ।